ਸੰਗਰੂਰ (ਵੈੱਬ ਡੈਸਕ)- ਸੰਗਰੂਰ ਵਿਖੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਿਤਾ ਵੱਲੋਂ ਆਪਣੀ 9 ਸਾਲਾ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਵਿਆਹ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਉਸ ਦੇ ਦੂਜੇ ਪਤੀ ਵੱਲੋਂ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮੇਰੀ ਧੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਮੇਰੀ ਧੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਲਈ ਜਾਂਦੀ ਸੀ।
ਕੱਲ੍ਹ ਵੀ ਜਦੋਂ ਸਕੇਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਵਾਰ-ਵਾਰ ਫੋਨ ਕੀਤੇ ਅਤੇ ਉਸ ਨੂੰ ਘਰ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜ੍ਹਾ ਕੰਮ ਕਰ ਰਹੇ ਹਾਂ ਅਤੇ ਕੰਮ ਕਰਕੇ ਘਰ ਪਹੁੰਚਾਂਗੇ। ਪਤੀ ਨੇ ਕਿਹਾ ਕਿ ਸੀ ਕਿ ਕੁੜੀ ਨੂੰ ਰਸਤੇ ਵਿਚੋਂ ਪਿੱਜ਼ਾ ਖਵਾ ਰਿਹਾ ਹੈ ਤਾਂ ਅਤੇ ਜੁਮੈਟਰੀ ਦਿਵਾਉਣੀ ਹੈ।
ਇਹ ਵੀ ਪੜ੍ਹੋ- Positive News: ਬਣਵਾਉਣਾ ਹੈ ਪਾਸਪੋਰਟ ਤਾਂ ਐਤਵਾਰ ਨੂੰ ਕਰੋ ਇਹ ਕੰਮ, ਧੱਕੇ ਨਹੀਂ ਸਗੋਂ ਮਿੰਟਾਂ 'ਚ ਹੋਵੇਗਾ ਮਸਲਾ ਹੱਲ
ਪੌਨੇ ਤੱਕ ਘਰ ਨਾ ਪਹੁੰਚੇ ਤਾਂ ਫਿਰ ਤੋਂ ਪਤੀ ਨੂੰ ਫੋਨ ਕੀਤਾ ਗਿਆ ਸੀ ਅਤੇ ਜਦੋਂ 9 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਮੇਰੇ ਪਤੀ ਦਾ ਮੈਨੂੰ ਫੋਨ ਆਇਆ ਕਿ ਜਲਦੀ ਹੇਠਾਂ ਆ ਜਾ ਬੇਟੀ ਦੀ ਸਿਹਤ ਖ਼ਰਾਬ ਹੈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਸ ਤੋਂ ਸਾਫ਼ ਦਿੱਸ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਉਸ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਥੇ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- MP ਮਾਲਵਿੰਦਰ ਸਿੰਘ ਕੰਗ ਨੇ PM ਮੋਦੀ, ਗ੍ਰਹਿ ਮੰਤਰੀ ਤੇ ਮੇਘਾਲਿਆ ਦੇ CM ਨੂੰ ਲਿਖੀ ਚਿੱਠੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ 'ਚ ਸਨਸਨੀ ਖ਼ੇਜ਼ ਮਾਮਲਾ: Love Marriage ਕਰਵਾਉਣ ਵਾਲੇ ਪਤੀ-ਪਤਨੀ ਦੀਆਂ ਖ਼ੇਤ 'ਚੋਂ ਮਿਲੀਆਂ ਲਾਸ਼ਾਂ
NEXT STORY