ਮੁੱਲਾਂਪੁਰ ਦਾਖਾ, (ਕਾਲੀਆ)- ਬੱਦੋਵਾਲ-ਲੁਧਿਆਣਾ ਰੇਲਵੇ ਲਾਈਨਾਂ 'ਤੇ ਇਕ ਨੌਜਵਾਨ ਲੜਕੀ ਲਾਈਨਾਂ ਪਾਰ ਕਰਦੇ ਸਮੇਂ ਗੱਡੀ ਹੇਠਾਂ ਆ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈੱਡ ਕਾਂਸਟੇਬਲ ਜਸਪਾਲ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਲੁਧਿਆਣਾ ਤੋਂ ਮੋਗਾ ਆ ਰਹੀ ਰੇਲਗੱਡੀ ਹੇਠਾਂ ਆ ਕੇ ਮਰੀ ਨੌਜਵਾਨ ਲੜਕੀ ਦੀ ਉਮਰ ਕਰੀਬ 15-16 ਸਾਲ ਹੈ, ਜਿਸ ਦੀ ਪਛਾਣ ਸੁਮਨ ਪੁੱਤਰੀ ਰਮੇਸ਼ ਕੁਮਾਰ ਵਾਸੀ ਰਾਜਗੁਰੂ ਨਗਰ, ਡੀ. ਬਲਾਕ, ਲੁਧਿਆਣਾ ਵਜੋਂ ਹੋਈ ਹੈ।
ਉਹ ਲੋਕਾਂ ਦੀਆਂ ਕੋਠੀਆਂ ਵਿਚ ਝਾੜੂ-ਪੋਚੇ ਦਾ ਕੰਮ ਕਰਦੀ ਸੀ ਅਤੇ ਆਪਣੇ ਕੰਮ 'ਤੇ ਜਾਣ ਲਈ ਰੇਲਵੇ ਲਾਈਨਾਂ ਪਾਰ ਕਰ ਰਹੀ ਸੀ ਕਿ ਟਰੇਨ ਦੀ
ਲਪੇਟ ਵਿਚ ਆ ਗਈ। ਏ. ਐੱਸ. ਆਈ.ਸੁਰਿੰਦਰ ਸਿੰਘ ਚੌਕੀ ਇੰਚਾਰਜ ਜਗਰਾਉਂ ਨੇ ਸਟੇਸ਼ਨ ਮਾਸਟਰ ਬੱਦੋਵਾਲ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY