ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਬਾਜ਼ਾਰ ’ਚ ਏ. ਐੱਸ. ਆਈ. ਹਰਭਜਨ ਸਿੰਘ ਦੀ ਸਰਵਿਸ ਰਿਵਾਲਵਰ ’ਚੋਂ ਚਲੀ ਗੋਲੀ ਕਾਰਨ ਜ਼ਖ਼ਮੀ ਹੋਏ ਨੌਜਵਾਨ ਅੰਕੁਸ਼ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪੁਲਸ ਵਲੋਂ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਰੋਸ ’ਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਸਾਹਮਣੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਪੁਲਸ ਨੇ ਜਲਦਬਾਜ਼ੀ 'ਚ ਏ.ਐੱਸ.ਆਈ ਨੂੰ ਮੁਅੱਤਲ ਕਰਕੇ ਹਿਰਾਸਤ 'ਚ ਲੈ ਲਿਆ।
ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਦੱਸ ਦੇਈਏ ਕਿ ਬੀਤੇ ਦਿਨ ਏ. ਐੱਸ. ਆਈ. ਹਰਭਜਨ ਸਿੰਘ ਮੋਬਾਇਲ ਖਰੀਦਣ ਲਈ ਇਕ ਦੁਕਾਨ ’ਤੇ ਗਿਆ ਸੀ। ਇਸ ਦੌਰਾਨ ਉਸ ਦੀ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਮੋਬਾਇਲ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਨੌਜਵਾਨ ਅੰਕੁਸ਼ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਖੂਨ ਨਾਲ ਲੱਥਪਥ ਹੋਏ ਅੰਕੁਸ਼ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਸੀ. ਸੀ. ਟੀ. ਵੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਏ. ਐੱਸ. ਆਈ. ਹਰਭਜਨ ਸਿੰਘ ਆਪਣਾ ਸਰਵਿਸ ਰਿਵਾਲਵਰ ਵਾਰ-ਵਾਰ ਅੱਗੇ-ਪਿੱਛੇ ਕਰ ਰਿਹਾ ਸੀ ਕਿ ਜਿਵੇਂ ਉਸ ਨੇ ਰਿਵਾਲਵਰ ਹੱਥ ਵਿਚ ਫੜਿਆ ਤਾਂ ਗੋਲੀ ਚੱਲ ਪਈ। ਇਹ ਵੇਖ ਕੇ ਏ. ਐੱਸ. ਆਈ. ਤੁਰੰਤ ਮੌਕੇ ਤੋਂ ਭੱਜ ਗਿਆ।
ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ


ਸੰਗਰੂਰ 'ਚ ਕਿਸਾਨਾਂ ਦਾ ਵੱਡਾ ਐਕਸ਼ਨ, CM ਮਾਨ ਦੀ ਕੋਠੀ ਦਾ ਕਰਨਗੇ ਮੁਕੰਮਲ ਘਿਰਾਓ
NEXT STORY