ਪਟਿਆਲਾ/ਨਵੀਂ ਦਿੱਲੀ (ਪਰਮੀਤ)- ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਲੈ ਕੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 'ਪੰਜਾਬ ਕੇਸਰੀ ਗਰੁੱਪ' ’ਤੇ ਛਾਪੇਮਾਰੀ ਕਾਰਵਾਈ ਨਹੀਂ ਸਗੋਂ ਸੱਚ ਦੀਆਂ ਆਵਾਜ਼ਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਸੱਚ ਤੋਂ ਡਰਣ ਲੱਗ ਪੈਂਦੀਆਂ ਹਨ ਤਾਂ ਸਭ ਤੋਂ ਪਹਿਲਾਂ ਆਜ਼ਾਦ ਮੀਡੀਆ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਕੁਝ ਹੀ 'ਆਪ' ਨੇ ਪੰਜਾਬ ਵਿੱਚ ਕੀਤਾ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ ਦੀ ਕਾਰਵਾਈ ਨਾਲ ਸੱਚ ਦੀ ਕਲਮ ਨਹੀਂ ਰੁਕ ਸਕਦੀ: CM ਸੈਣੀ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਕੇਸਰੀ/ਹਿੰਦ ਸਮਾਚਾਰ ਗਰੁੱਪ ਉੱਤੇ ਛਾਪੇਮਾਰੀ ਕੋਈ ਕਾਰਵਾਈ ਨਹੀਂ, ਸਗੋਂ ਸੱਚ ਦੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸਰਕਾਰ ਵੀ ਗਾਂਧੀ ਪਰਿਵਾਰ ਦੀ ਐਮਰਜੈਂਸੀ ਵਾਲੀ ਸੋਚ ਦੁਹਰਾ ਰਹੀ ਹੈ ਪਰ ਯਾਦ ਰੱਖੋ—ਨਾ ਉਦੋਂ ਮੀਡੀਆ ਝੁਕਿਆ ਸੀ, ਨਾ ਹੀ ਅੱਜ ਝੁਕੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਜ਼ਾਦ ਪੱਤਰਕਾਰਤਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਆਜ਼ਾਦੀ 'ਤੇ ਹਮਲਾ, ਲੋਕਤੰਤਰ 'ਤੇ ਹਮਲਾ ਹੈ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੀਡੀਆ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਸਿਖ਼ਰ 'ਤੇ ਪਹੁੰਚੀਆਂ: ਸ਼ੀਤਲ ਅੰਗੁਰਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਫਾਰਮੇਸੀ ਦੀ ਦੁਕਾਨ 'ਤੇ ਚੱਲੀਆਂ ਗੋਲੀਆਂ, ਮੌਕੇ 'ਤੇ ਪੁੱਜੀ ਪੁਲਸ
NEXT STORY