ਦੋਦਾ (ਲਖਵੀਰ): ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਹਨ ਪਰ ਦੇਸ਼ ਦੀ ਕੇਂਦਰ ਸਰਕਾਰ ਬੇਫ਼ਿਕਰ ਹੋ ਕੇ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਇਸੇ ਕਿਸਾਨੀ ਸ਼ੰਘਰਸ ਦੌਰਾਨ ਪਿੰਡ ਮੱਲਣ ਦੇ ਕਿਸਾਨ ਮਲਕੀਤ ਸਿੰਘ (73) ਪੁੱਤਰ ਨਿਰੰਜਣ ਸਿੰਘ ਟਿਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ: ਰੂਪਨਗਰ ’ਚ ਇਨਸਾਨੀਅਤ ਸ਼ਰਮਸਾਰ, ਗਰਭਵਤੀ ਮਹਿਲਾ ਨੂੰ ਕੰਧ ਟਪਾਉਣ ਸਮੇਂ ਮੌਕੇ ’ਤੇ ਡਿੱਗੇ ਨਵਜਾਤ ਬੱਚੇ ਦੀ ਮੌਤ
ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ ਅਤੇ ਬਿੱਟੂ ਮੱਲਣ ਨੇ ਦੱਸਿਆ ਕਿ ਮਲਕੀਤ ਸਿੰਘ ਨੂੰ ਦਿੱਲੀ ਦੇ ਟਿਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈ ਗਿਆ ਤਾਂ ਤੁਰੰਤ ਉਨ੍ਹਾਂ ਨੂੰ ਬਹਾਦਰਗੜ੍ਹ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਪਰ ਉਥੋਂ ਵੀ ਡਾਕਟਰਾਂ ਨੇ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਪਿੰਡ ਭੇਜ ਦਿੱਤਾ ਸੀ ਪਰ ਦੁਬਾਰਾ ਹਾਲਤ ਗੰਭੀਰ ਹੋਣ ’ਤੇ ਬਠਿੰਡਾ ਵਿਖੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਸੰਭਾਲੇਗਾ ਮੁਕਤਸਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ
ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਦੀ ਪਤਨੀ ਵੀ ਕਿਸੇ ਬੀਮਾਰੀ ਕਾਰਨ ਠੀਕ ਨਹੀਂ ਹੈ ਅਤੇ ਘੱਟ ਜ਼ਮੀਨ-ਜਾਇਦਾਦ ਹੋਣ ਕਾਰਨ ਘਰ ਦੇ ਹਲਾਤ ਵੀ ਜ਼ਿਆਦਾ ਠੀਕ ਨਹੀਂ ਹਨ। ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੇ ਗ੍ਰਾਮੀਣ ਬੈਂਕ ਮੱਲਣ ਤੋਂ ਕਰੀਬ ਡੇਢ ਲੱਖ ਰੁਪਏ ਦਾ ਕਰਜਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਹਲਾਤ ਵੇਖਦੇ ਹੋਏ 10 ਲੱਖ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਕੋਠੀ 'ਚ ਲੱਗੇ ਪੁੱਤਰ ਅਰਜਨ ਦੇ ਫਲੈਕਸ ਬੋਰਡ ਨੇ ਗਿੱਦੜਬਾਹਾ ਹਲਕੇ 'ਚ ਛੇੜੀ ਨਵੀਂ ਚਰਚਾ
ਪੈਰੋਲ ਪੂਰੀ ਹੋਣ ਦੇ ਬਾਵਜੂਦ ਜੇਲ੍ਹ ਵਾਪਸ ਨਾ ਜਾਣ 'ਤੇ ਕੈਦੀ ਖ਼ਿਲਾਫ਼ ਮਾਮਲਾ ਦਰਜ
NEXT STORY