ਬਠਿੰਡਾ (ਵਿਜੈ ਵਰਮਾ) : ਇੱਥੇ ਗੁਰੂ ਨਾਨਕ ਨਗਰ ਇਲਾਕੇ ‘ਚ ਬੀਤੇ ਦਿਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਜਮੈਟੋ ਡਿਲੀਵਰੀ ਬੁਆਏ ਨੇ ਘਰ ਦੇ ਗੇਟ ਅੱਗੇ ਬੈਠੀ ਔਰਤ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਸਨੀਕ ਡਰ ਦੇ ਸਾਇਆ ਹੇਠ ਆ ਗਏ। ਜਾਣਕਾਰੀ ਮੁਤਾਬਕ ਔਰਤ ਘਰ ਅੱਗੇ ਬੈਠੀ ਸੀ। ਇਸ ਦੌਰਾਨ ਦੋਸ਼ੀ ਡਿਲੀਵਰੀ ਬੁਆਏ ਆਕਾਸ਼ਦੀਪ ਨਿਵਾਸੀ ਬਠਿੰਡਾ ਉੱਥੇ ਆਇਆ ਅਤੇ ਪਤਾ ਪੁੱਛਣ ਦਾ ਬਹਾਨਾ ਬਣਾਇਆ।
ਅਚਾਨਕ ਉਸ ਨੇ ਔਰਤ ਦੀਆਂ ਅੱਖਾਂ ‘ਚ ਮਿਰਚਾਂ ਸੁੱਟ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਪੁਲਸ ਨੇ ਫ਼ੁਰਤੀ ਦਿਖਾਉਂਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ ਥਰਮਲ ਥਾਣਾ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਸ਼ਹਿਰ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੰਜਾਬ 'ਚ ਆਏ ਹੜ੍ਹਾਂ ਦੌਰਾਨ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਿਆ RSS : PM ਮੋਦੀ
NEXT STORY