ਗਿੱਦੜਬਾਹਾ, (ਸੰਧਿਆ)- ਗਲਤ ਅਨਸਰਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕਸਣ ਲਈ ਭਾਵੇਂ ਪੁਲਸ ਵਿਭਾਗ ਵੱਲੋਂ ਸਰਹੱਦੀ ਖੇਤਰਾਂ 'ਤੇ ਨਾਕੇ ਲਾ ਕੇ ਚੈਕਿੰਗ ਕਰਨ ਦੇ ਕਾਫੀ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਬਣ ਕੇ ਰਹਿ ਜਾਂਦੇ ਹਨ। ਇਨ੍ਹਾਂ ਸਰਹੱਦੀ ਖੇਤਰਾਂ 'ਤੇ ਰੇਤਾ ਅਤੇ ਤੂੜੀ ਦੇ ਓਵਰਲੋਡਿਡ (ਸਮਰੱਥਾ ਤੋਂ ਵੱਧ) ਟਰੈਕਟਰ , ਟਰਾਲੀਆਂ ਅਤੇ ਟਰੱਕਾਂ ਨੂੰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਹੀ ਵੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਪੀਟਰ ਰੇਹੜਿਆਂ 'ਤੇ ਸਰਕਾਰ ਵੱਲੋਂ ਲੱਗੀ ਪਾਬੰਦੀ ਦੇ ਬਾਵਜੂਦ ਇਹ ਸੜਕਾਂ 'ਤੇ ਜਾਂਦੇ ਆਮ ਦੇਖੇ ਜਾ ਸਕਦੇ ਹਨ। ਓਵਰਲੋਡਿਡ ਵਾਹਨ ਆਪਣੇ ਲਈ ਤਾਂ ਖਤਰਾ ਪੈਦਾ ਕਰਦੇ ਹੀ ਹਨ, ਦੂਜਿਆਂ ਲਈ ਵੀ ਖਤਰਾ ਬਣਦੇ ਹਨ। ਸ਼ਹਿਰ ਵਾਸੀਆਂ ਨੇ ਪੁਲਸ ਵਿਭਾਗ ਤੋਂ ਸ਼ਹਿਰ 'ਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ 'ਤੇ ਕਾਬੂ ਪਾਉਂਦੇ ਹੋਏ ਇਨ੍ਹਾਂ ਓਵਰਲੋਡਿਡ ਵਾਹਨ ਚਾਲਕਾਂ 'ਤੇ ਸ਼ਿਕੰਜਾ ਕਸਣ ਦੀ ਮੰਗ ਕੀਤੀ ਤਾਂ ਜੋ ਕਿਸੇ ਵੀ ਅਣਹੋਣੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ।
6.30 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ 1 ਕਾਬੂ
NEXT STORY