ਮਾਨਸਾ,(ਪਰਮਦੀਪ ਰਾਣਾ)- ਪਿਛਲੇ ਦਿਨੀਂ ਪਹਿਲਗਾਮ 'ਚ ਹੋਈ ਘਟਨਾ ਨੂੰ ਲੈ ਕੇ ਅੱਜ ਜਿੱਥੇ ਪੂਰਾ ਭਾਰਤ ਦੇਸ਼ ਰੋਸ ਜਾਹਰ ਕਰ ਰਿਹਾ ਹੈ, ਉੱਥੇ ਹੀ ਮਾਨਸਾ ਦੇ ਵਾਇਸ ਆਫ ਮਾਨਸਾ ਗਰੁੱਪ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ, ਜਿਸ 'ਚ ਉਨ੍ਹਾਂ ਨੇ ਪਹਿਲਗਾਮ 'ਚ ਮਾਰੇ ਗਏ ਬੇਦੋਸ਼ਿਆਂ ਦੇ ਇਨਸਾਫ ਲਈ ਮੰਗ ਕੀਤੀ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਪਹਿਲਗਾਮ 'ਚ ਮਾਰੇ ਗਏ ਬੇਦੋਸ਼ਿਆਂ ਦੇ ਲਈ ਕੱਢੇ ਜਾ ਰਹੇ ਕੈਂਡਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਹੁਤ ਘਟੀਆ ਕਰਤੂਤ ਕੀਤੀ ਗਈ ਹੈ, ਜਿਸ 'ਚ ਨਿਹੱਥਿਆਂ ਦੇ ਉੱਪਰ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਅਤੇ ਸਖਤੀ ਨਾਲ ਉਨ੍ਹਾਂ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਵੇ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਉਸ ਸਜ਼ਾ ਨੂੰ ਯਾਦ ਰੱਖਣ ।
ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੀਆਂ ਪੰਜਾਬ ਦੀਆਂ ਸਾਰੀਆਂ ਅੰਤਰਰਾਜੀ ਚੈੱਕ ਪੋਸਟਾਂ ਸੀਲ
NEXT STORY