ਅੰਮ੍ਰਿਤਸਰ- ਜੰਮੂ-ਕਸ਼ਮੀਰ 'ਚ ਲਗਾਤਾਰ ਸਿੱਖ ਲੜਕੀਆਂ ਨਾਲ ਹੋ ਰਹੇ ਅਤਿਆਚਾਰ ਦੇ ਕਾਰਨ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਦੇ ਨਾਲ-ਨਾਲ ਦੇਸ਼-ਵਿਦੇਸ਼ 'ਚ ਰਹਿਣ ਵਾਲੇ ਅਤੇ ਸਿੱਖ ਧਰਮ ਨਾਲ ਪਿਆਰ ਕਰਨ ਵਾਲੇ ਲੋਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਲੈਫਟੀਨੈਂਟ ਗਵਰਨਰ ਸ੍ਰੀ ਐੱਚ. ਈ. ਮਨੋਜ ਸਿਨ੍ਹਾ ਜੰਮੂ ਐਂਡ ਕਸ਼ਮੀਰ ਨੂੰ ਲਵ ਜੇਹਾਦ ਦੇ ਖ਼ਿਲਾਫ਼ ਇਕ ਮੰਗ ਪੱਤਰ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ
ਜਿਸ 'ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਾਂਗ ਜੰਮੂ-ਕਸ਼ਮੀਰ 'ਚ ਸਿੱਖ ਘੱਟਗਿਣਤੀ ਲੜਕੀਆਂ ਦੀ ਸੁਰੱਖਿਆ ਦੇ ਲਈ ਜ਼ਬਰਦਸਤੀ ਧਰਮ ਪਰਿਵਰਤਨ ਦੇ ਵਿਰੁੱਧ ਅੰਤਰ-ਧਰਮ ਵਿਆਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਇਹ ਵੀ ਪੜ੍ਹੋ- ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਹੁਣ ਜੈਜੀਤ ਜੌਹਲ ਨੇ ਰਾਜਾ ਵੜਿੰਗ ਵਾਲੀ ਸ਼ਬਦਾਵਲੀ ਲਿਖ ਸਾਂਝੀ ਕੀਤੀ ਵੀਡੀਓ
ਮੰਗ ਪੱਤਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਧੱਕੇ ਨਾਲ ਉਨ੍ਹਾਂ ਦਾ ਵਿਆਹ ਮੁਸਲਿਮ ਲੜਕਿਆਂ ਨਾਲ ਕਰ ਕੇ ਧਰਮ ਤਬਦੀਲ ਕੀਤਾ ਜਾ ਰਿਹਾ ਹੈ। ਕੁਝ ਸਮੇਂ ਦੀ ਗੱਲ ਹੈ ਕਿ ਇਕ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕੀਤਾ ਗਿਆ ਅਤੇ ਧੱਕੇ ਨਾਲ ਉਸ ਦਾ ਵਿਆਹ ਇਕ ਮੁਸਲਿਮ ਬੁੱਢੇ ਵਿਅਕਤੀ ਨਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਯੂਨਾਈਟਿਡ ਹਿੰਦੂ ਫਰੰਟ ਨੇ ਧਰਮ ਤਬਦੀਲੀ ਵਿਰੋਧੀ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਕੀਤਾ ਪ੍ਰਦਸ਼ਨ
ਪਿਛਲੇ ਇਕ ਮਹੀਨੇ ਤੋਂ 4 ਸਿੱਖ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਨੂੰ ਅਗਵਾ ਕਰ ਉਨ੍ਹਾਂ ਦਾ ਧੱਕੇ ਨਾਲ ਧਰਮ ਤਬਦੀਲ ਕੀਤਾ ਗਿਆ ਜੋ ਕਿ ਮੰਦਭਾਗਾ ਹੈ।
ਕਾਂਗਰਸ 'ਚ ਕਾਟੋ ਕਲੇਸ਼ ਜਾਰੀ, ਹੁਣ ਜੈਜੀਤ ਜੌਹਲ ਨੇ ਰਾਜਾ ਵੜਿੰਗ ਵਾਲੀ ਸ਼ਬਦਾਵਲੀ ਲਿਖ ਸਾਂਝੀ ਕੀਤੀ ਵੀਡੀਓ
NEXT STORY