Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 22, 2026

    8:16:49 PM

  • rcb vs srh hyderabad won the toss and invited bengaluru to bowl

    RCB vs SRH : ਹੈਦਰਾਬਾਦ ਨੇ ਟਾਸ ਜਿੱਤ ਕੇ...

  • major accident in punjab private school bus

    ਪੰਜਾਬ 'ਚ ਵੱਡਾ ਹਾਦਸਾ! ਨਿੱਜੀ ਸਕੂਲ ਬੱਸ ਤੇ ਟਿੱਪਰ...

  • global heatwave top 50 hottest cities the world

    ਗਰਮੀ 'ਚ ਭਾਰਤ ਨੇ ਬਣਾਇਆ ਰਿਕਾਰਡ! ਦੁਨੀਆ ਦੇ 50...

  • big revelation in patiala doctor murder case

    ਪਟਿਆਲਾ ਦੇ ਡਾਕਟਰ ਕਤਲਕਾਂਡ 'ਚ ਵੱਡਾ ਖ਼ੁਲਾਸਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Tarn Taran
  • ਐਡਵੋਕੇਟ ਨੇ ਗੈਂਗਸਟਰ ਦਾਸੂਵਾਲ ਨਾਲ ਮਿਲ ਆਪਣੇ ਐਕਸੀਅਨ ਭਰਾ ਪਾਸੋਂ ਮੰਗੀ ਸੀ 1 ਕਰੋੜ ਦੀ ਫਿਰੌਤੀ

PUNJAB News Punjabi(ਪੰਜਾਬ)

ਐਡਵੋਕੇਟ ਨੇ ਗੈਂਗਸਟਰ ਦਾਸੂਵਾਲ ਨਾਲ ਮਿਲ ਆਪਣੇ ਐਕਸੀਅਨ ਭਰਾ ਪਾਸੋਂ ਮੰਗੀ ਸੀ 1 ਕਰੋੜ ਦੀ ਫਿਰੌਤੀ

  • Edited By Shivani Bassan,
  • Updated: 12 Jun, 2025 12:34 PM
Tarn Taran
demanded a ransom of rs 1 crore from his axion brother
  • Share
    • Facebook
    • Tumblr
    • Linkedin
    • Twitter
  • Comment

ਤਰਨਤਾਰਨ (ਰਮਨ,ਰਾਜੂ)- ਪੁਲਸ ਵੱਲੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਨਾਲ ਮਿਲ ਕੇ ਆਪਣੇ ਹੀ ਐਕਸੀਅਨ ਭਰਾ ਪਾਸੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਐਡਵੋਕੇਟ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਮੁਲਜ਼ਮ ਨੇ ਗੈਂਗਸਟਰ ਨਾਲ ਮਿਲ ਕੇ ਨਾਮੀ ਬੈਂਕਾਂ ਅਤੇ ਹੋਰ ਲੋਕਾਂ ਨੂੰ ਫਿਰੌਤੀ ਅਤੇ ਲੁੱਟਣ ਦਾ ਪਲੈਨ ਤਿਆਰ ਕਰ ਰਹੇ ਸਨ, ਜਿਸ ਨੂੰ ਪੁਲਸ ਨੇ ਅਸਫਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਅਤੇ ਐਡਵੋਕੇਟ ਦਰਮਿਆਨ ਫਿਰੌਤੀ ਮੰਗਣ ਨੂੰ ਲੈ ਕੇ ਕੀਤੇ ਜਾਣ ਵਾਲੇ ਸੌਦੇ ਅਤੇ ਰਕਮ ਵਸੂਲਣ ਸਬੰਧੀ ਆਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !

ਪ੍ਰੈੱਸ ਕਾਨਫਰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਜਿਨ੍ਹਾਂ ਦੇ ਕੋਲ ਜ਼ਿਲ੍ਹਾ ਤਰਨਤਾਰਨ ਦਾ ਵਾਧੂ ਚਾਰਜ ਮੌਜੂਦ ਹੈ ਨੇ ਦੱਸਿਆ ਕਿ ਬੀਤੀ 8 ਮਾਰਚ ਨੂੰ ਐਡਵੋਕੇਟ ਬਰੂਨੋ ਧਵਨ ਨਿਵਾਸੀ ਪੱਟੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਭਰਾ ਨਵਦੀਪ ਧਵਨ ਜੋ ਬਿਜਲੀ ਮਹਿਕਮੇ ਵਿਚ ਬਤੌਰ ਐਕਸੀਅਨ ਨੌਕਰੀ ਕਰਦਾ ਹੈ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਦੇਣ ਸਬੰਧੀ ਬੀਤੀ 22 ਫਰਵਰੀ ਦੀ ਸ਼ਾਮ ਫੋਨ ਕਾਲ ਰਾਹੀਂ ਧਮਕੀ ਆਈ ਸੀ। ਜਿਸ ਦੌਰਾਨ ਫੋਨ ਕਰਨ ਵਾਲੇ ਨੇ ਆਪਣਾ ਨਾਮ ਪ੍ਰਭ ਦਾਸੂਵਾਲ ਦੱਸਿਆ ਅਤੇ ਫਿਰੌਤੀ ਨਾ ਦੇਣ ਦੀ ਸੂਰਤ ’ਚ ਦੋਵਾਂ ਭਰਾਵਾਂ ਨੂੰ ਸਮੇਤ ਪਰਿਵਾਰ ਜਾਨੋ ਮਾਰਨ ਅਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

ਐੱਸ.ਐੱਸ.ਪੀ ਸਿੱਧੂ ਨੇ ਦੱਸਿਆ ਕਿ ਐਡਵੋਕੇਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 28 ਫਰਵਰੀ ਨੂੰ ਸਵੇਰੇ 9 ਵਜੇ ਇਕ ਪੈਨ ਡਰਾਈਵ ਮਿਲੀ, ਜਿਸ ਨੂੰ ਕੰਪਿਊਟਰ ਵਿਚ ਖੋਲ੍ਹਣ ’ਤੇ ਇਕ ਵੀਡੀਓ ਕਲਿੱਪ ਜਿਸ ਵਿਚ ਕੋਈ ਵਿਅਕਤੀ ਸਾਨੂੰ ਲੱਤਾਂ ਬਾਹਾਂ ਤੋੜਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਇਸ ਵਿਚ ਬੈਂਕ ਖਾਤਾ ਨੰਬਰ ਵੀ ਦਿੱਤਾ ਗਿਆ, ਜਿਸ ਵਿਚ ਇਕ ਕਰੋੜ ਰੁਪਏ ਪਾ ਦੇਣ ਸਬੰਧੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਬੀਤੀ 7 ਮਾਰਚ ਨੂੰ ਰਾਤ 11 ਵਜੇ ਘਰ ਉਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ 6 ਗੋਲੀਆਂ ਗੇਟ ਉਪਰ ਚਲਾਈਆਂ ਗਈਆਂ। ਐੱਸ.ਐੱਸ.ਪੀ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕਰਨ ਅਤੇ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਇਕ ਆਡੀਓ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਐਡਵੋਕੇਟ ਬਰੂਨੋ ਧਵਨ ਦੇ ਸਬੰਧ ਵਿਦੇਸ਼ ਵਿਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਪਾਏ ਗਏ ਹਨ। ਜੋ ਗੈਂਗਸਟਰ ਨਾਲ ਮਿਲ ਕੇ ਆਪਣੇ ਹੀ ਭਰਾ ਪਾਸੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਘਰ ਉਪਰ ਫਾਇਰਿੰਗ ਵੀ ਕਰਵਾਈ ਗਈ ਸੀ। ਇਸ ਦੇ ਨਾਲ ਹੀ ਐਡਵੋਕੇਟ ਨੇ ਪ੍ਰਭ ਦਾਸੂਵਾਲ ਨੂੰ ਵੱਖ-ਵੱਖ ਬੈਂਕਾਂ ਵਿਚ ਮੌਜੂਦ ਕੈਸ਼ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਨੂੰ ਲੁੱਟਣ ਦੀ ਸਾਜ਼ਿਸ਼ ਵੀ ਤਿਆਰ ਕੀਤੀ, ਜਿਸ ਦੇ ਬਦਲੇ ਗੈਂਗਸਟਰ ਪਾਸੋਂ ਐਡਵੋਕੇਟ ਆਪਣਾ ਹਿੱਸਾ ਵੀ ਮੰਗਣ ਦੀ ਗੱਲ ਆਖ ਰਿਹਾ ਹੈ।

ਇਹ ਵੀ ਪੜ੍ਹੋ- GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ ਮਿਲੇ ਆਫਰ

ਐੱਸ.ਐੱਸ.ਪੀ ਨੇ ਦੱਸਿਆ ਕਿ ਐਡਵੋਕੇਟ ਦੇ ਪ੍ਰਭ ਦਾਸੂਵਾਲ ਨਾਲ ਬੀਤੇ ਕਰੀਬ ਚਾਰ ਮਹੀਨਿਆਂ ਤੋਂ ਸਬੰਧ ਹੋਣੇ ਪਾਏ ਗਏ ਹਨ, ਜਿਸ ਵੱਲੋਂ ਕਈ ਹੋਰ ਲੋਕਾਂ ਦੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਹੋਏ ਉਨ੍ਹਾਂ ਪਾਸੋਂ ਫਿਰੌਤੀ ਦੀਆਂ ਰਕਮਾਂ ਵਸੂਲ ਕੀਤੀਆਂ ਜਾ ਚੁੱਕੀਆਂ ਹਨ। ਜਿਸ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਐਡਵੋਕੇਟ ਵੱਲੋਂ ਵਕਾਲਤ ਘੱਟ ਕੀਤੀ ਜਾਂਦੀ ਪਾਈ ਗਈ ਹੈ ਅਤੇ ਇਸ ਦੀ ਡਿਗਰੀ ਦੀ ਜਾਂਚ ਅਤੇ ਡੋਪ ਟੈਸਟ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਐਡਵੋਕੇਟ ਬਰੂਨੋ ਧਵਨ ਨੂੰ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਐੱਸ.ਪੀ ਡੀ ਅਜੇ ਰਾਜ ਸਿੰਘ ਦੀ ਅਗਵਾਈ ਹੇਠ ਡੀ.ਐੱਸ.ਪੀ ਪੱਟੀ ਲਵਕੇਸ਼ ਕੁਮਾਰ ਅਤੇ ਥਾਣਾ ਸਿਟੀ ਪੱਟੀ ਹਰਪ੍ਰੀਤ ਸਿੰਘ ਵਿਰਕ ਵੱਲੋਂ ਸੁਲਝਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • advocate
  • gangster Dasuwal
  • demand
  • ransom
  • Rs 1 crore
  • brother
  • ਵਕੀਲ
  • ਗੈਂਗਸਟਰ ਦਾਸੂਵਾਲ
  • ਮੰਗ
  • ਫਿਰੌਤੀ
  • 1 ਕਰੋੜ ਰੁਪਏ
  • ਭਰਾ

ਭਾਬੀ ਕਮਲ ਕੌਰ ਦੇ 'ਕਤਲ' ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ!

NEXT STORY

Stories You May Like

  • ludhiana threat call
    ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ ਡੇਢ ਕਰੋੜ ਦੀ ਫਿਰੌਤੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜ
  • ishan kishan cricketer team india 1 crore cheque
    TEAM INDIA ਦੇ ਸਟਾਰ ਕ੍ਰਿਕਟਰ ਨੂੰ ਮਿਲਿਆ 1 ਕਰੋੜ ਰੁਪਏ ਦਾ ਇਨਾਮ, ਨਵੇਂ CM ਨੇ ਸੌਂਪਿਆ ਚੈੱਕ
  • ransom of rs 50 lakh demanded from sarpanch
    ਪੰਜਾਬ: ਸਰਪੰਚ ਤੋਂ ਮੰਗੀ 50 ਲੱਖ ਦੀ ਫਿਰੌਤੀ, ਨਾ ਦੇਣ 'ਤੇ ਘਰ 'ਚ ਸੁੱਟ'ਤਾ ਬੰਬ
  • 1 crore cash  bmw  11 diamonds  gold 42 rings  scorpio
    1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼
  • a game worth lakhs of rupees is behind the smuggling of 1 kg of gold
    1 ਕਿਲੋ ਸੋਨੇ ਦੀ ਤਸਕਰੀ ਪਿੱਛੇ ਹੁੰਦੀ ਲੱਖਾਂ ਰੁਪਏ ਦੀ ਖੇਡ, ਕੀ ਕਸਟਮ ਡਿਊਟੀ ਵੱਧਣ ਨਾਲ ਵੱਧ ਜਾਵੇਗਾ 'ਕਾਲਾ...
  • wife destroys house with her own hands
    ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...
  • c  g  c  landran  s pramurta sinha received a package of rs  1 14 crore
    ਸੀ. ਜੀ. ਸੀ. ਲਾਂਡਰਾਂ ਦੇ ਪ੍ਰਮੂਰਤਾ ਸਿਨਹਾ ਨੇ 1.14 ਕਰੋੜ ਰੁਪਏ ਦਾ ਪੈਕੇਜ ਕੀਤਾ ਹਾਸਲ
  • unidentified persons opened fire on grocery store owner over ransom demand
    ਫਿਰੌਤੀ ਦੀ ਮੰਗ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਨੇ ਕਰਿਆਣਾ ਸਟੋਰ ਦੇ ਮਾਲਕ ’ਤੇ ਚਲਾਈ ਗੋਲੀ
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
  • jalandhar  social workers pour cold water near bsf chowk
    ਜਲੰਧਰ: BSF ਚੌਕ ਨੇੜੇ ਸਮਾਜ ਸੇਵੀਆਂ ਵੱਲੋਂ ਲਗਾਈ ਗਈ ਠੰਡੇ ਜਲ ਦੀ ਛਬੀਲ
  • dispute between two parties over installation of transformer in jalandhar
    ਜਲੰਧਰ: ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
  • 2 brothers arrested with 5 5 kg heroin and 4 pistols
    2 ਭਰਾ ਸਾਢੇ 5 ਕਿਲੋ ਹੈਰੋਇਨ ਤੇ 4 ਪਿਸਤੌਲਾਂ ਸਣੇ ਗ੍ਰਿਫ਼ਤਾਰ
Trending
Ek Nazar
demand for holidays in schools due to extreme heat

ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

gunisha kaur appointed federal commissioner

ਡਾ. ਗੁਣੀਸ਼ਾ ਕੌਰ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ 'ਚ ਫੈਡਰਲ...

pakistan to issue commemorative coin

ਪਾਕਿਸਤਾਨ ਚੀਨ ਨਾਲ ਸਬੰਧਾਂ ਦੇ 75 ਸਾਲ ਪੂਰੇ ਹੋਣ 'ਤੇ ਜਾਰੀ ਕਰੇਗਾ ਯਾਦਗਾਰੀ...

government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • salary cut punjab employees education department
      ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਤਨਖਾਹ ਕਟੌਤੀ ਕਾਰਣ ਖੜ੍ਹਾ...
    • political earthquake  mla kulwant singh
      ਸਿਆਸੀ ਭੂਚਾਲ: "ਵੋਟਾਂ ਘੱਟ ਗਈਆਂ ਤਾਂ ਗੇਟ ਬੰਦ ਕਰਕੇ ਪੂਰੀਆਂ ਕਰ ਲਵਾਂਗੇ" :...
    • big on punjab s weather
      ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
    • weather update  imd  heat alert  warning  states
      24 ਤੋਂ 27 ਮਈ ਤੱਕ ਅਲਰਟ ਜਾਰੀ! ਇਨ੍ਹਾਂ ਸੂਬਿਆਂ ਲਈ IMD ਨੇ ਦੇ'ਤੀ ਵਾਰਨਿੰਗ
    • father and son  sirhind feeder canal
      ਪਹਿਲਾਂ ਪੁੱਤ ਤੇ ਫਿਰ ਮਿਲੀ ਪਿਓ ਦੀ ਲਾਸ਼, ਦੋਵਾਂ ਦਾ ਇਕੱਠਿਆਂ ਹੋਇਆ ਸਸਕਾਰ
    • effect of heat is now visible on animals too
      ਜਾਨਵਰਾਂ 'ਤੇ ਵੀ ਕਹਿਰ ਵਰ੍ਹਾਉਣ ਲੱਗੀ ਗਰਮੀ! ਛੱਤਬੀੜ ਚਿੜੀਆਘਰ 'ਚ ਭਾਲੂਆਂ ਨੂੰ...
    • police force  flag march  faridkot police
      ਚੋਣਾਂ ਨੂੰ ਦੇਖਦੇ ਹੋਏ ਸ਼ਹਿਰ ਵਿਚ ਭਾਰੀ ਪੁਲਸ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ
    • girl riding activa  terrible accident  cctv video
      ਐਕਟਿਵਾ 'ਤੇ ਜਾਂਦੀ ਕੁੜੀ ਨੇ ਪੈਦਲ ਜਾਂਦੇ ਬੰਦੇ ਦੇ ਮਾਰੀ ਟੱਕਰ, ਵੀਡੀਓ 'ਚ ਕੈਦ...
    • punjabi singer inder kaur
      ਪੰਜਾਬੀ SINGER ਦੀ ਪੋਸਟਮਾਰਟਮ ਰਿਪੋਰਟ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
    • tb disease has increased in punjab
      ਪੰਜਾਬ ’ਚ ਇਸ ਬਿਮਾਰੀ ਨੇ ਧਾਰਿਆ ਭਿਆਨਕ ਰੂਪ, 60 ਹਜ਼ਾਰ ਤੋਂ ਵੱਧ ਨਵੇਂ ਮਰੀਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +