ਗੁਰੂਹਰਸਹਾਏ (ਆਵਲਾ, ਨਿਖੰਜ ) - ਅੱਜ ਭਾਰਤੀ ਕਾਂਗਰਸ ਪਾਰਟੀ ਸੀ. ਪੀ. ਆਈ. ਦੀ ਅਗਵਾਈ 'ਚ ਵੱਖ ਵੱਖ ਜਥੇਬੰਦੀਆਂ ਵੱਲੋਂ ਪਿੰਡ ਬਾਜੇ ਕੀ ਦੇ ਇਕ ਆਮ ਵਿਅਕਤੀ ਹਾਕਮ ਚੰਦ ਦੀ ਮਾਲਕੀ ਜ਼ਮੀਨ ਤੇ ਉਥੋਂ ਦੇ ਇਕ ਕਾਂਗਰਸੀ ਆਗੂ ਵੱਲੋਂ ਜ਼ਬਰੀ ਨਾਜਾਇਜ਼ ਕਬਜ਼ਾ ਕਰਨ ਅਤੇ ਸਮਾਨ ਚੋਰੀ ਕਰਨ ਖਿਲਾਫ਼ ਗੁਰੂਹਰਸਹਾਏ ਦੀ ਪੁਲਸ ਵੱਲੋਂ ਕਾਰਵਾਈ ਨਾ ਕਰਨ ਖਿਲਾਫ ਰੋਸ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਸ ਰੋਸ ਧਰਨੇ ਦੀ ਅਗਵਾਈ ਕਾਮਰੇਡ ਹਰੀ ਚੰਦ ਬਹਾਦਰ ਕੇ ਕਾਮਰੇਡ ਭਗਵਾਨ ਦਾਸ ਪਿਆਰਾ ਮੇਘਾ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾ ਹਰੀ ਚੰਦ ਬਹਾਦਰ ਕੇ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲਸ ਗੁਰੂਹਰਸਹਾਏ ਕੋਲ ਜਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸੀ. ਪੀ. ਆਈ. ਕਈ ਵਾਰੀ ਮਿਲ ਚੁੱਕੀ ਹੈ ਪਰ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਗੁਰੂ ਹਰਸਹਾਏ ਦੀ ਪੁਲਸ ਇਕ ਕਾਂਗਰਸੀ ਜੋ ਖੁਦ ਦੋਸ਼ੀ ਹੈ ਉਸ ਦੇ ਮੁਤਾਬਕ ਚੱਲ ਰਹੀ ਹੈ।ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਥੀ ਰੇਸ਼ਮ ਸਿੰਘ ਮਿੱਡਾ ਨੇ ਕਿਹਾ ਕਿ ਕਿ ਕਾਂਗਰਸ ਦੇ ਰਾਜ 'ਚ ਧੱਕੇ ਸ਼ਾਹੀਆਂ ਹੋਰ ਜ਼ਿਆਦਾ ਵਧ ਰਹੀਆਂ ਹਨ। ਇਸ ਮੌਕੇ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਦੀ ਧੱਕੇਸ਼ਾਹੀ ਅਤੇ ਸਰਕਾਰ ਦੀ ਸ਼ਹਿਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੀਪੀਆਈ ਇਸ ਦਾ ਡੱਟ ਕੇ ਟਾਕਰਾ ਕਰੇਗੀ । ਇਸ ਮੌਕੇ ਹੋਰਾਂ ਤੋਂ ਇਲਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸਾਥੀ ਭਗਵਾਨ ਦਾਸ ਬਹਾਦਰ ਕੇ, ਆਪਣੀ ਦੁਨੀਆ ਪਾਰਟੀ ਦੇ ਆਗੂ ਲਾਲੀ ਜੀਵਾਂ ਆਰੀਆ ਆਦਿ ਨੇ ਸੰਬੋਧਨ ਕੀਤਾ ।
ਮਾਮਲਾ ਮੁੰਬਈ ਵਪਾਰੀ ਦੀ ਕਾਰ ਖੋਹਣ ਦਾ, ਪੁਲਸ ਹੱਥ ਲੱਗੇ ਅਹਿਮ ਸੁਰਾਗ
NEXT STORY