ਲੁਧਿਆਣਾ (ਸੁਸ਼ੀਲ) : ਸਥਾਨਕ ਬੱਸ ਸਟੈਂਡ ਦੇ ਬਾਹਰ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਨਿੱਜੀ ਇੰਡੋ-ਕੈਨੇਡੀਅਨ ਬੱਸਾਂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੁੱਖ ਸੜਕ ’ਤੇ ਅੱਧੇ ਘੰਟੇ ਲਈ ਜਾਮ ਲਗਾ ਦਿੱਤਾ ਗਿਆ। ਯੂਨੀਅਨ ਦਾ ਦੋਸ਼ ਹੈ ਕਿ ਇਹ ਨਿੱਜੀ ਬੱਸਾਂ ਨਾਜਾਇਜ਼ ਤੌਰ 'ਤੇ ਸਰਕਾਰੀ ਰੂਟਾਂ ’ਤੇ ਕਬਜ਼ਾ ਕਰ ਰਹੀਆਂ ਹਨ ਤੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾ ਰਹੀਆਂ ਹਨ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਵੋਲਵੋ ਬੱਸ ਜਦੋਂ ਬੱਸ ਸਟੈਂਡ ਦੇ ਅੰਦਰ ਸਵਾਰੀਆਂ ਦੀ ਉਡੀਕ ਕਰ ਰਹੀ ਸੀ ਤਾਂ ਪਤਾ ਲੱਗਿਆ ਕਿ ਬਾਹਰ ਖੜ੍ਹੀ ਇੰਡੋ-ਕੈਨੇਡੀਅਨ ਬੱਸ ਦੇ ਚਾਲਕ ਦਿੱਲੀ ਦੀਆਂ ਸਵਾਰੀਆਂ ਨੂੰ ਰਸਤੇ ਵਿੱਚੋਂ ਹੀ ਚੁੱਕ ਰਹੇ ਸਨ। ਜਦੋਂ ਸਰਕਾਰੀ ਸਟਾਫ਼ ਨੇ ਇਸ ਦਾ ਵਿਰੋਧ ਕੀਤਾ ਤਾਂ ਨਿੱਜੀ ਬੱਸ ਡਰਾਈਵਰਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕਰਮਚਾਰੀਆਂ ਨੇ ਚੱਕਾ ਜਾਮ ਕਰ ਦਿੱਤਾ।
ਇਹ ਵੀ ਪੜ੍ਹੋ : ਨਯਾਰਾ ਵੱਲੋਂ ਕੀਮਤਾਂ ’ਚ ਵਾਧੇ ਨਾਲ ਪੈਟਰੋਲ ਪੰਪ ਸੁੰਨੇ, ਗ੍ਰਾਹਕ ਹੋਰ ਪੰਪਾਂ ਵੱਲ ਮੁੜੇ
ਯੂਨੀਅਨ ਆਗੂਆਂ ਜਗਤਾਰ ਸਿੰਘ, ਦਲਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਨਿੱਜੀ ਬੱਸ ਮਾਲਕਾਂ ਨੂੰ ਖੁੱਲ੍ਹੀ ਛੋਟ ਮਿਲੀ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰੀ ਬੱਸਾਂ ਅੰਦਰ ਖੜ੍ਹੀਆਂ ਹਨ ਤਾਂ ਇਹ ਨਿੱਜੀ ਬੱਸਾਂ ਕਿਸ ਦੇ ਹੁਕਮਾਂ 'ਤੇ ਬਾਹਰੋਂ ਸਵਾਰੀਆਂ ਚੁੱਕ ਰਹੀਆਂ ਹਨ? ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿੱਚ ਅਜਿਹੀ ਧੱਕੇਸ਼ਾਹੀ ਜਾਰੀ ਰਹੀ ਤਾਂ ਉਹ ਨਿੱਜੀ ਬੱਸਾਂ ਨੂੰ ਜ਼ਬਤ ਕਰਕੇ ਉਨ੍ਹਾਂ ਦੇ ਦਫ਼ਤਰਾਂ ਅੱਗੇ ਪੱਕਾ ਜਾਮ ਲਗਾਉਣਗੇ। ਮੌਕੇ 'ਤੇ ਪਹੁੰਚੇ ਐੱਸ.ਐੱਚ.ਓ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਤੇ ਨਿੱਜੀ ਬੱਸ ਚਾਲਕਾਂ ਨੂੰ ਥਾਣੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਨਿੱਜੀ ਬੱਸਾਂ ਦੇ ਕਈ ਚਲਾਨ ਕੀਤੇ ਗਏ ਹਨ ਅਤੇ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਪੁਲਸ ਦੀ ਨਸ਼ਿਆਂ ਵਿਰੁੱਧ ਕਾਰਵਾਈ, 40 ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
NEXT STORY