ਜੋਧਾਂ/ਲਲਤੋਂ, (ਡਾ. ਪ੍ਰਦੀਪ)- ਖੱਬੇ-ਪੱਖੀ ਵਿਦਿਆਰਥੀ ਯੂਨੀਅਨ ਦੇ ਆਗੂ ਉਮਰ ਖਾਲਿਦ ਦੇ ਹਮਲਾਵਰਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਗ੍ਰਿਫਤਾਰੀ ਦੇਣ ਦੇ ਕੇਸ ਦੇ ਵਿਰੋਧ ਵਿਚ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ਵੱਲੋਂ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਅਤੇ ਜੱਦੀ ਘਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਹਮਲਾਵਰਾਂ ਵੱਲੋਂ ਸਰਾਭਾ ਵਿਖੇ ਗ੍ਰਿਫਤਾਰੀ ਦੇਣ ਦੇ ਡਰਾਮੇ ਦੀ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਫਿਰਕੂ ਫਾਸੀਵਾਦੀ ਤੇ ਗੁੰਡਾ ਅਨਸਰਾਂ ਨੂੰ ਦਾਖਲ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਆਰ. ਐੱਸ. ਐੱਸ. ਤੇ ਸੰਘੀਆਂ ਦੀ ਵਿਚਾਰਧਾਰਾ ਸ਼ਹੀਦ ਸਰਾਭਾ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ। ਫਿਰਕੂ ਤੇ ਵੱਖਵਾਦੀ ਵਿਚਾਰਧਾਰਾ ਵਾਲੇ ਲੋਕਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਦੇ ਆਗੂਆਂ ਰੁਪਿੰਦਰ ਚੌਂਦਾ, ਪ੍ਰਦੀਪ ਕਸਬਾ, ਮੰਗਾ ਆਜ਼ਾਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਡਾ. ਜਸਵਿੰਦਰ ਕਾਲਖ, ਪੀ. ਐੱਸ. ਯੂ. ਦੇ ਸੂਬਾ ਆਗੂ ਕੁਲਵਿੰਦਰ ਸਿੰਘ ਪੱਖੋਕੇ, ਕਿਸਾਨ ਮੋਰਚਾ ਦੇ ਅਵਤਾਰ ਤਾਰੀ ਨੇ ਸੰਬੋਧਨ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਅੱਗੇ ਹੋਏ ਪ੍ਰਦਰਸ਼ਨ ਦੌਰਾਨ ਜ਼ਮੀਰ ਹੁਸੈਨ, ਹਰੀਸ਼ ਪੱਖੋਵਾਲ, ਇਨਕਲਾਬੀ ਕੇਂਦਰ ਵੱਲੋਂ ਸੁਰਿੰਦਰ ਸ਼ਰਮਾ, ਤਰਕਸ਼ੀਲ ਸੋਸਾਇਟੀ ਸੁਧਾਰ ਵੱਲੋਂ ਸ਼ਮਸ਼ੇਰ ਨੂਰਪੁਰੀ, ਮਲਕੀਤ ਫੱਲੇਵਾਲ, ਮਾ. ਲਾਭ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੋਲੋਂ ਮਸ਼ਾਲ ਵੱਲੋਂ ਸੁਖਦੇਵ ਭੂੰਦਡ਼ੀ, ਸੰਦੀਪ ਜੋਤੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਧੂਲਕੋਟ ਯੂਨਿਟ ਵੱਲੋਂ ਡਾ. ਅਜੈਬ ਸਿੰਘ, ਅਮਰੀਕ ਸਿੰਘ ਨੇ ਸੰਬੋਧਨ ਕੀਤਾ।
ਪੰਜਾਬ ’ਚ ਮੰਡਰਾਉਣ ਲੱਗਾ ਡੇਂਗੂ ਦਾ ਖਤਰਾ, ਸਾਹਮਣੇ ਆ ਰਹੇ ਮਰੀਜ਼
NEXT STORY