ਚੰਡੀਗੜ੍ਹ (ਪਾਲ) : ਸਿਹਤ ਵਿਭਾਗ ਨੇ ਐਤਵਾਰ ਨੂੰ 4 ਡੇਂਗੂ ਮਰੀਜ਼ਾ ਦੀ ਪੁਸ਼ਟੀ ਕੀਤੀ ਹੈ। ਮਰੀਜ਼ ਸੈਕਟਰ-26, 45, 52 ਤੇ ਮਨੀਮਾਜਰਾ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਗਿਣਤੀ 162 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ 4 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ। ਮਲੇਰੀਆਂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 47 ਤੱਕ ਪਹੁੰਚ ਗਈ ਹੈ। ਰੋਕਥਾਮ ਦੇ ਬਾਵਜੂਦ ਪਿਛਲੇ ਹਫਤਿਆਂ ਤੋਂ ਰੋਜ਼ਾਨਾ ਡੇਂਗੂ ਦੇ ਕੇਸ ਸਾਹਮਣੇ ਆ ਰਹੇ ਹਨ।
ਵਿਭਾਗ ਅਨੁਸਾਰ ਫੀਲਡ ਐਕਟੀਵਿਟੀ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਵਿਭਾਗ ਹੁਣ ਤੱਕ ਲਾਪਰਵਾਹੀ ਲਈ 22 ਲੋਕਾਂ ਦੇ ਚਲਾਨ ਕੱਟ ਚੁੱਕਿਆ ਹੈ, ਜਦੋਂ ਕਿ 59 ਲੋਕਾਂ ਨੂੰ ਸ਼ੋਅਕਾਜ਼ ਨੋਟਿਸ ਤੇ 11,394 ਲੋਕਾਂ ਨੂੰ ਨੋਟਿਸ ਦੇ ਚੁੱਕਿਆ ਹੈ। ਸ਼ਹਿਰ 'ਚ ਚਿਕਨਗੁਨੀਆ ਦੇ 42 ਮਾਮਲੇ ਸਾਹਮਣੇ ਆ ਚੁੱਕੇ ਹਨ।
ਅੰਮ੍ਰਿਤਸਰ ਰੇਲ ਹਾਦਸੇ ਦਾ ਮਾਮਲਾ ਹਾਈਕੋਰਟ ਪਹੁੰਚਿਆ, ਪਟੀਸ਼ਨ ਦਰਜ
NEXT STORY