ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਤਿਮਾਹੀ ਕਰਵਾਈ ਜਾਣ ਵਾਲੀ ਮੈਟ੍ਰਿਕੁਲੇਸ਼ਨ ਪੱਧਰ ਦੀ ਪੰਜਾਬੀ ਵਿਸ਼ੇ ਦੀ ਉਚੇਚੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਬੀਤੀ 29 ਅਤੇ 30 ਅਕਤੂਬਰ ਨੂੰ ਕਰਵਾਈ ਗਈ ਸੀ। ਮੈਟ੍ਰਿਕੁਲੇਸ਼ਨ ਪੱਧਰੀ ਪੰਜਾਬੀ ਵਾਧੂ ਵਿਸ਼ੇ ਦੀ ਇਸ ਉਚੇਚੀ ਪ੍ਰੀਖਿਆ ਦਾ ਨਤੀਜਾ ਅੱਜ ਸ਼ੁੱਕਰਵਾਰ ਨੂੰ ਐਲਾਨਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕੱਲ੍ਹ ਤੋਂ ਨਹੀਂ ਚੱਲੇਗੀ ਪੰਜਾਬ ਰੋਡਵੇਜ਼
ਉਨ੍ਹਾਂ ਦੱਸਿਆ ਕਿ ਇਹ ਨਤੀਜਾ ਅੱਜ ਬਾਅਦ ਦੁਪਹਿਰ ਨੂੰ ਹੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ ਜਿੱਥੋਂ ਕਿ ਸਬੰਧਤ ਪ੍ਰੀਖਿਆਰਥੀ ਇਹ ਨਤੀਜਾ ਵੇਖ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਮਾਨ ਸਰਕਾਰ ਵੱਲੋਂ ਗਰਭਵਤੀ ਔਰਤਾਂ ਨੂੰ ਵੱਡਾ ਤੋਹਫਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਿਰੋਜ਼ਪੁਰ 'ਚ ਬੇਅਦਬੀ ਦੀ ਘਟਨਾ, ਖੇਤਾਂ 'ਚ ਗੰਦਗੀ ਭਰੀ ਥਾਂ ਤੋਂ ਮਿਲਿਆ ਗੁਟਕਾ ਸਾਹਿਬ
NEXT STORY