ਸ਼ੇਰਪੁਰ (ਅਨੀਸ਼) : ਸਿਹਤ ਵਿਭਾਗ ਦੀ ਟੀਮ ਨੇ ਅੱਜ ਕਸਬਾ ਸ਼ੇਰਪੁਰ ਵਿਖੇ ਜ਼ਿਲਾ ਸਿਹਤ ਅਫਸਰ ਬਲਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਮੈਡਮ ਦਿਵਿਯਾਜੋਤ ਕੌਰ ਦੀ ਅਗਵਾਈ ਵਿਚ ਵੱਖ-ਵੱਖ ਦੁਕਾਨਾਂ ਤੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ । ਇਸ ਮੌਕੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਮਿਲਾਵਟਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਵਸਤਾ ਵੇਚਣ ਵਾਲਿਆਂ ਕੋਲ ਫੂਡ ਸੇਫਟੀ ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ।
ਜੇਕਰ ਕਿਸੇ ਕੋਲ ਲਾਇਸੈਂਸ ਨਹੀਂ ਹੈ ਤਾਂ ਉਹ ਤੁਰੰਤ ਮਹਿਕਮੇ ਕੋਲ ਅਪਲਾਈ ਕਰਕੇ ਜ਼ਰੂਰ ਬਣਾਵੇ। ਸਿਹਤ ਵਿਭਾਗ ਦੀ ਟੀਮ ਨੂੰ ਦੇਖ ਕੇ ਕਈ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਚਲੇ ਗਏ।
ਕਾਰ ’ਚ ਨਸ਼ੇ ਦੀ ਸਪਲਾਈ ਦੇਣ ਜਾ ਰਿਹਾ ਕਾਬੂ
NEXT STORY