ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਸਾਲ ਭਰ ’ਚ 2 ਰਾਖਵੀਆਂ ਛੁੱਟੀਆਂ ਅਤੇ 4 ਦੁਪਹਿਰ ਬਾਅਦ ਅੱਧੀ ਛੁੱਟੀਆਂ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਛੁੱਟੀਆਂ ਪ੍ਰਾਪਤ ਕਰਨ ਲਈ ਸਬੰਧਿਤ ਸਕੂਲ ਨੂੰ ਇਸ ਸਬੰਧੀ ਛੁੱਟੀਆਂ ਦੀ ਤਾਰੀਖ਼ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨੀ ਹੁੰਦੀ ਹੈ।
ਇਸ ਦੇ ਲਈ ਵਿਭਾਗ ਵੱਲੋਂ 15 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਕੁੱਝ ਸਕੂਲਾਂ ਵੱਲੋਂ ਹੁਣ ਤੱਕ ਇਹ ਸੂਚਨਾ ਅਪਡੇਟ ਨਹੀਂ ਕੀਤੀ ਗਈ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਹੁਣ ਇਸ ਤਾਰੀਖ਼ ਨੂੰ 11 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਆਪਣੇ ਸਾਲਾਨਾ ਸਮਾਗਮ ਦੀ ਤਾਰੀਖ਼ ਵੀ 11 ਮਾਰਚ ਤੱਕ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨੀ ਹੋਵੇਗੀ।
ਰੱਬ ਕਿਸੇ ਦੇ ਪੁੱਤ ਨੂੰ ਇੰਝ ਨਾ ਖੋਹੇ, ਦੇਖੋ ਫ਼ੌਜ ਦੀ ਤਿਆਰੀ ਕਰਦੇ ਗੱਭਰੂ ਨੂੰ ਕਿੰਝ ਮੌਤ ਨੇ ਕਲਾਵੇ 'ਚ ਲਿਆ (ਵੀਡੀਓ)
NEXT STORY