ਬਰਨਾਲਾ (ਪੁਨੀਤ) : ਅਕਸਰ ਕਹਿੰਦੇ ਹਨ ਕਿ ਮੌਤ ਕਦੋਂ, ਕਿਵੇਂ ਅਤੇ ਕਿਸ ਨੂੰ ਆ ਜਾਵੇ, ਕੋਈ ਪਤਾ ਨਹੀਂ ਲੱਗਦਾ। ਕੁੱਝ ਅਜਿਹਾ ਹੀ ਬਰਨਾਲਾ ਦੇ ਗੱਭਰੂ ਨਾਲ ਹੋਇਆ ਹੈ। ਸੰਦੀਪ ਸਿੰਘ ਨਾਂ ਦੇ ਗੱਭਰੂ ਨੂੰ ਕਸਰਤ ਕਰਦੇ ਹੋਏ ਅਚਾਨਕ ਹੀ ਮੌਤ ਨੇ ਆ ਘੇਰਿਆ, ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਕਸਬੇ ਮਹਿਲ ਕਲਾਂ ਦਾ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : ਐਗਜ਼ਿਟ ਪੋਲ ਦੇ ਨਤੀਜਿਆਂ ਨੂੰ 'ਕਾਂਗਰਸ' ਨੇ ਨਕਾਰਿਆ, ਆਮ ਆਦਮੀ ਪਾਰਟੀ ਬਾਰੇ ਆਖੀ ਇਹ ਗੱਲ
ਫ਼ੌਜ 'ਚ ਭਰਤੀ ਹੋਣ ਲਈ ਉਹ ਤਿਆਰੀ ਕਰ ਰਿਹਾ ਸੀ ਅਤੇ ਇਸ ਦੇ ਲਈ ਰੋਜ਼ਾਨਾ ਮੈਦਾਨ 'ਚ ਸਰੀਰਕ ਮਿਹਨਤ ਕਰਦਾ ਸੀ। ਇਸ ਦੌਰਾਨ ਉਹ ਆਪਣੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦਾ ਵੀ ਸ਼ੌਂਕ ਰੱਖਦਾ ਸੀ। ਜਦੋਂ ਉਸ ਨੂੰ ਅਣ-ਕਿਆਸੀ ਮੌਤ ਨੇ ਸਹਿੜਿਆ ਤਾਂ ਉਸ ਵੇਲੇ ਵੀ ਸੰਦੀਪ ਦੀ ਕਸਰਤ ਕਰਦੇ ਦੀ ਵੀਡੀਓ ਬਣ ਰਹੀ ਸੀ। ਸੰਦੀਪ ਰੋਜ਼ਾਨਾ ਦੀ ਤਰ੍ਹਾਂ ਕਸਰਤ ਕਰਨ ਲਈ ਗਰਾਊਂਡ 'ਚ ਗਿਆ ਸੀ। ਇਸ ਦੌਰਾਨ ਉਹ ਇਕ ਪੋਲ 'ਤੇ ਉਲਟਬਾਜ਼ੀ ਲਗਾ ਰਿਹਾ ਸੀ ਕਿ ਸਿਰ ਦੇ ਭਾਰ ਸੰਦੀਪ ਹੇਠਾਂ ਡਿੱਗ ਗਿਆ ਅਤੇ ਪੋਲ ਵੀ ਉਸ 'ਤੇ ਡਿਗ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਬਿਕਰਮ ਮਜੀਠੀਆ' ਦੀ ਨਿਆਇਕ ਹਿਰਾਸਤ ਨੂੰ ਲੈ ਕੇ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਸੰਦੀਪ ਦੇ ਸਿਰ 'ਚ ਡੂੰਘੀ ਸੱਟ ਵਜੀ, ਜਿਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੰਦੀਪ ਦੇ ਭਰਾ ਨੇ ਦੱਸਿਆ ਕਿ ਸੰਦੀਪ ਲਗਾਤਾਰ 3 ਸਾਲਾਂ ਤੋਂ ਫ਼ੌਜ 'ਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਇਹ ਭਾਣਾ ਵਰਤ ਗਿਆ।
ਇਹ ਵੀ ਪੜ੍ਹੋ : ਮੌੜ ਮੰਡੀ ਬਲਾਸਟ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਖ਼ਾਸ ਹੁਕਮ
ਸੰਦੀਪ ਦੇ ਭਰਾ ਦਾ ਕਹਿਣਾ ਹੈ ਕਿ ਚੰਗੀ ਦੇਖ-ਰੇਖ ਤੇ ਸਾਜੋ-ਸਮਾਨ ਦੀ ਘਾਟ ਕਾਰਨ ਇਸ ਤਰ੍ਹਾਂ ਦੇ ਹਾਦਸਿਆਂ ਦਾ ਨੌਜਵਾਨ ਸ਼ਿਕਾਰ ਬਣਦੇ ਹਨ। ਉਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪਿੰਡ ਪੱਧਰ 'ਤੇ ਖੇਡ ਕੋਚਾਂ ਤੇ ਸਾਜੋ-ਸਮਾਨ ਦਾ ਪ੍ਰਬੰਧ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੌੜ ਮੰਡੀ ਬਲਾਸਟ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਖ਼ਾਸ ਹੁਕਮ
NEXT STORY