ਅੰਮ੍ਰਿਤਸਰ : ਡੋਨਾਲਡ ਟਰੰਪ ਸਰਕਾਰ ਇੱਕ ਵਾਰ ਫਿਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਭਰਿਆ ਜਹਾਜ਼ ਅਮਰੀਕਾ ਤੋਂ ਭਾਰਤ ਭੇਜ ਰਹੀ ਹੈ। ਪਹਿਲਾ ਜਹਾਜ਼ ਸ਼ਨੀਵਾਰ ਰਾਤ 10.15 ਵਜੇ ਅੰਮ੍ਰਿਤਸਰ 'ਚ ਉਤਰੇਗਾ। 119 ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਵਾਲੇ ਇਸ ਜਹਾਜ਼ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਯੂਪੀ ਦੇ 3, ਮਹਾਰਾਸ਼ਟਰ-ਰਾਜਸਥਾਨ ਤੋਂ 2-2 ਅਤੇ ਹਿਮਾਚਲ-ਜੰਮੂ-ਕਸ਼ਮੀਰ ਤੋਂ 1-1 ਲੋਕ ਸਵਾਰ ਹੋਣਗੇ।
ਇਸ ਤੋਂ ਇਕ ਦਿਨ ਬਾਅਦ ਭਾਵ ਐਤਵਾਰ ਨੂੰ ਇਕ ਹੋਰ ਜਹਾਜ਼ 10.15 ਵਜੇ ਲੈਂਡ ਕਰੇਗਾ। ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾ ਇਕ ਜਹਾਜ਼ 5 ਫਰਵਰੀ ਨੂੰ ਆਇਆ ਸੀ। ਇਸ ਵਿੱਚ 104 ਭਾਰਤੀਆਂ ਨੂੰ ਸੰਗਲ ਵਿੱਚ ਪਾ ਕੇ ਡਿਪੋਰਟ ਕੀਤਾ ਗਿਆ ਸੀ। ਇਸ ਵਿੱਚ ਸਭ ਤੋਂ ਵੱਧ 33-33 ਲੋਕ ਹਰਿਆਣਾ ਅਤੇ ਗੁਜਰਾਤ ਦੇ ਸਨ। ਇਸ ਵਿੱਚ ਪੰਜਾਬ ਦੇ 30 ਲੋਕ ਸ਼ਾਮਲ ਸਨ। ਹੁਣ ਇਸ ਤੋਂ ਬਾਅਦ 2 ਜਹਾਜ਼ ਆ ਰਹੇ ਹਨ, ਜਿਨ੍ਹਾਂ ਵਿੱਚੋਂ ਇਕ ਸ਼ਨੀਵਾਰ ਤੇ ਦੂਜਾ ਐਤਵਾਰ ਨੂੰ ਭਾਰਤ ਵਿੱਚ ਲੈਂਡ ਕਰੇਗਾ।
15 ਫਰਵਰੀ ਦੀ ਫਲਾਇਟ 'ਚ ਕਿਸ ਜ਼ਿਲੇ ਦੇ ਕਿੰਨੇ ਲੋਕ?
ਅੰਮ੍ਰਿਤਸਰ |
06 |
ਹੁਸ਼ਿਆਰਪੁਰ |
10 |
ਮੋਹਾਲੀ |
03 |
ਫਰੀਦਕੋਟ |
01 |
ਜਲੰਧਰ |
05 |
ਪਟਿਆਲਾ |
07 |
ਫਤਿਹਗੜ੍ਹ ਸਾਹਿਬ |
01 |
ਕਪੂਰਥਲਾ |
10 |
ਰੋਪੜ |
01 |
ਫਿਰੋਜ਼ਪੁਰ |
04 |
ਲੁਧਿਆਣਾ |
01 |
ਸੰਗਰੂਰ |
03 |
ਗੁਰਦਾਸਪੁਰ |
11 |
ਮੋਗਾ |
01 |
ਤਰਨਤਾਰਨ |
03 |
16 ਫਰਵਰੀ ਦੀ ਫਲਾਇਟ 'ਚ ਕਿਸ ਜ਼ਿਲੇ ਦੇ ਕਿੰਨੇ ਲੋਕ?
ਅੰਮ੍ਰਿਤਸਰ |
04 |
ਮਾਨਸਾ |
02 |
ਮੋਹਾਲੀ |
01 |
ਫਿਰੋਜ਼ਪੁਰ |
03 |
ਜਲੰਧਰ |
04 |
ਪਟਿਆਲਾ |
02 |
ਗੁਰਦਾਸਪੁਰ |
06 |
ਕਪੂਰਥਲਾ |
03 |
ਨਵਾਂਸ਼ਹਿਰ |
01 |
ਹੁਸ਼ਿਆਰਪੁਰ |
02 |
ਲੁਧਿਆਣਾ |
02 |
ਸੰਗਰੂਰ |
01 |
|
|
|
|
ਕੁੱਲ |
31 |
ਪੰਜਾਬ ਦੇ ਲੱਖਾਂ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! ਘਰੋਂ ਨਿਕਲਣ ਤੋਂ ਡਰਨ ਲੱਗੇ
NEXT STORY