ਬਟਾਲਾ, (ਬੇਰੀ)- ਅੱਜ ਵਾਰਡ ਨੰ.7 ਗਾਂਧੀ ਕੈਂਪ ਦੀਆਂ ਔਰਤਾਂ ਲਾਭਪਾਤਰੀਆਂ ਨੇ ਪਿਛਲੇ 4 ਮਹੀਨਿਆਂ ਤੋਂ ਸਸਤਾ ਅਨਾਜ ਡਿਪੂ ਹੋਲਡਰ ਵੱਲੋਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਡਿਪੂ ਹੋਲਡਰ ਵਿਰੁੱਧ ਰੋਸ ਪ੍ਰਗਟਾਉਂਦਿਆਂ ਆਪਣੇ ਮਨ ਦੀ ਭਡ਼ਾਸ ਕੱਢੀ। ®ਇਸ ਮੌਕੇ ਰੋਹ ਭਰੇ ਲਹਿਜ਼ੇ ਵਿਚ ਸਾਬਕਾ ਕੌਂਸਲਰ ਅੱਛਰਾ ਕੁਮਾਰੀ ਦੀ ਅਗਵਾਈ ਹੇਠ ਲਾਭਪਾਤਰੀਆਂ ਅਮਨਦੀਪ, ਪਿੰਦਰ ਕੁਮਾਰੀ, ਨਾਨਕੀ, ਰੇਖਾ, ਰਾਜ ਰਾਣੀ, ਬਿਮਲਾ, ਕਮਲੇਸ਼, ਰਮਨ, ਕੰਵਲਜੀਤ ਕੌਰ, ਸੁਦੇਸ਼, ਸੀਤਾ, ਰਾਜ, ਪ੍ਰੀਤੋ, ਸ਼ੀਲੋ, ਜਸਵੰਤ ਕੌਰ, ਕੁਲਵੰਤ ਕੌਰ, ਰਾਜ ਕੁਮਾਰੀ, ਪਰਮਜੀਤ, ਪਾਲਾ ਰਾਣੀ, ਵਿਜੈ ਕੁਮਾਰ, ਸੁਖਵੰਤ ਕੌਰ, ਪਰਮਜੀਤ ਕੌਰ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਦੇ ਵਾਰਡ ਨੰ.7 ਦਾ ਡਿਪੂ ਹੋਲਡਰ ਮਿਲਖੀ ਰਾਮ ਸੇਠ ਜੋ ਕਿ ਆਪਣੇ ਲਡ਼ਕੇ ਜੋਗਿੰਦਰਪਾਲ ਦੇ ਨਾਮ ’ਤੇ ਡਿਪੂ ਚਲਾਉਂਦਾ ਹੈ, ਵੱਲੋਂ ਉਨ੍ਹਾਂ ਨੂੰ ਸਸਤਾ ਰਾਸ਼ਨ ਨਹੀਂ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਖਾਣ ਲਈ ਅਨਾਜ ਤੱਕ ਮੁਹੱਈਆ ਨਹੀਂ ਹੋ ਰਿਹਾ ਅਤੇ ਉਹ ਤੰਗੀ ਵਿਚ ਆਪਣੇ ਘਰ ਦਾ ਗੁਜ਼ਰ-ਬਸਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦ ਹੀ ਰਾਸ਼ਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਕੋਈ ਵੀ ਡਿਪੂ ਹੋਲਡਰ ਰਾਸ਼ਨ ਨਾ ਮਿਲਣ ਸਬੰਧੀ ਸ਼ਿਕਾÎਇਤ ਲੈ ਕੇ ਨਹੀਂ ਆਇਆ : ਸਿਟੀ ਪ੍ਰਧਾਨ
ਉਕਤ ਮਾਮਲੇ ਸਬੰਧੀ ਜਦੋਂ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੋਈ ਵੀ ਡਿਪੂ ਹੋਲਡਰ ਰਾਸ਼ਨ ਨਾ ਮਿਲਣ ਸਬੰਧੀ ਸ਼ਿਕਾÎਇਤ ਲੈ ਕੇ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ।
ਕੀ ਕਹਿਣਾ ਹੈ ਏ. ਐੱਫ. ਐੱਸ. ਓ ਦਾ
ਓਧਰ, ਜਦੋਂ ਉਕਤ ਮਾਮਲੇ ਸਬੰਧੀ ਏ. ਐੱਫ. ਐੱਸ. ਓ. ਬਟਾਲਾ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਡਿਪੂ ਜੋਗਿੰਦਰਪਾਲ ਦੇ ਨਾਮ ’ਤੇ ਹੈ ਅਤੇ ਜੋਗਿੰਦਰਪਾਲ ਨੇ ਸਰੀਰਕ ਪੱਖੋਂ ਠੀਕ ਨਾ ਹੋਣ ਕਰਕੇ 3-4 ਮਹੀਨੇ ਦੀ ਛੁੱਟੀ ਲਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਰਾਸ਼ਨ ਨਹੀਂ ਮਿਲਿਆ, ਉਨ੍ਹਾਂ ਨੂੰ ਕਿਸੇ ਅਧਿਕਾਰੀ ਦੀ ਡਿਊਟੀ ਲਗਾ ਕੇ ਉਸਦੇ ਜ਼ਰੀਏ ਇਕ ਹਫਤੇ ਦੇ ਅੰਦਰ-ਅੰਦਰ ਰਾਸ਼ਨ ਵੰਡ ਦਿੱਤਾ ਜਾਵੇਗਾ।
ਉਨ੍ਹਾਂ ਨੂੰ ਡਿਪੂ ’ਤੇ ਅਜੇ ਤੱਕ ਰਾਸ਼ਨ ਨਹੀਂ ਮੁਹੱਈਆ ਕਰਵਾਇਆ ਗਿਆ : ਮਿਲਖੀ ਰਾਮ
ਉਕਤ ਮਾਮਲੇ ਸਬੰਧੀ ਜਦੋਂ ਵਾਰਡ ਨੰ.7 ਦੇ ਡਿਪੂ ਹੋਲਡਰ ਮਿਲਖੀ ਰਾਮ ਸੇਠੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਭਾਜਪਾ ਪਾਰਟੀ ਨਾਲ ਸਬੰਧਤ ਹਨ, ਜਿਸ ਕਾਰਨ ਉਨ੍ਹਾਂ ਨੂੰ ਡਿਪੂ ’ਤੇ ਅਜੇ ਤੱਕ ਰਾਸ਼ਨ ਨਹੀਂ ਮੁਹੱਈਆ ਕਰਵਾਇਆ ਗਿਆ। ਉਸਨੇ ਅੱਗੇ ਦੱਸਿਆ ਕਿ ਇਹ ਮਾਮਲਾ ਜਦੋਂ ਉਨ੍ਹਾਂ ਨੇ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ’ਤੇ ਤੁਹਾਨੂੰ ਰਾਸ਼ਨ ਮੁਹੱਈਆ ਕਰਵਾ ਕੇ ਦਿਆਂਗੇ। ਉਕਤ ਡਿਪੂ ਹੋਲਡਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਡਿਪੂ ’ਤੇ ਰਾਸ਼ਨ ਨਾ ਆਉਣ ਕਰ ਕੇ ਉਹ ਲਾਭਪਾਤਰੀਆਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਤੋਂ ਅਸਮਰੱਥ ਹਨ।
ਸਿੰਜਾਈ ਵਿਭਾਗ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਸਰਕਾਰ ਵਿਰੁੱਧ ਰੋਸ ਵਿਖਾਵਾ
NEXT STORY