ਫਾਜ਼ਿਲਕਾ (ਬਿਊਰੋ) : ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ’ਚ ਬੀਤੀ ਅੱਧੀ ਰਾਤ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ.ਏ.ਐੱਸ. ਅਤੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਫਾਜ਼ਿਲਕਾ ਸੈਕਟਰ ’ਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਮੋਹਰਲੀਆਂ ਚੌਂਕੀਆਂ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਦੇ ਨਾਕਿਆਂ ’ਤੇ ਤਾਇਨਾਤ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਪੰਹੁਚੇ। ਇਸ ਮੌਕੇ ਉਨ੍ਹਾਂ ਦੇ ਨਾਲ ਬੀ.ਐੱਸ.ਐੱਫ. ਦੇ ਸੀਨਿਅਰ ਅਧਿਕਾਰੀ ਵੀ ਸ਼੍ਰੀ ਕੇ. ਐੱਨ. ਤ੍ਰਿਪਾਠੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਅਤੇ ਠੰਡ ਦੇ ਇਸ ਮੌਸਮ ’ਚ ਦੁ਼ਸ਼ਮਣ ਦੇਸ਼ ਵੱਲੋਂ ਇਸ ਪਾਸੇ ਡਰੋਨ ਰਾਹੀਂ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ ਪਰ ਸਾਡੇ ਜਵਾਨ ਬੁਲੰਦ ਹੌਂਸਲੇ ਅਤੇ ਆਪਣੀ ਮੁਸਤੈਦ ਨਜ਼ਰ ਨਾਲ ਦੁਸ਼ਮਣ ਦੀ ਹਰ ਨਾਪਾਕ ਹਰਕਤ ਨੂੰ ਮਾਤ ਦੇਣ ਲਈ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਜ਼ੀਰੋ ਲਾਈਨ ਤੋਂ ਲੈ ਕੇ ਕਈ ਕਿਲੋਮੀਟਰ ਪਿੱਛੇ ਤੱਕ ਬੀ.ਐੱਸ.ਐੱਫ. ਅਤੇ ਪੰਜਾਬ ਪੁਲਸ ਦੀ ਕਈ ਪੜਾਵੀਂ ਸੁਰੱਖਿਆ ਪਰਤ ਹੈ ਜਿਸ ਸਹਾਰੇ ਆਮ ਨਾਗਰਿਕ ਆਪਣੇ ਘਰਾਂ ’ਚ ਆਰਾਮ ਦੀ ਨੀਂਦ ਸੌਂਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਨਾਕਿਆਂ ’ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਵਤਨ ਪ੍ਰਸਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਆਪਣੇ ਜਵਾਨਾਂ ’ਤੇ ਮਾਣ ਹੈ। ਉਨ੍ਹਾਂ ਨੇ ਇੱਕਲੇ-ਇੱਕਲੇ ਜਵਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਨੁਭਵ ਜਾਣੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੁੱਤ ’ਚ ਤਸਕਰੀ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੀ ਪੁਲਸ ਵਿਭਾਗ ਦੇ ਮਾਰਫ਼ਤ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ ਅਤੇ ਬੀ.ਐੱਸ.ਐੱਫ. ਨਾਲ ਮਿਲ ਕੇ ਸਰਹੱਦੀ ਖ਼ੇਤਰਾਂ ’ਚ ਹਰ ਨਿੱਕੀ ਵੱਡੀ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕ੍ਰਾਈਮ ਸਿਟੀ ਬਣਿਆ ਜਲੰਧਰ : ਲੁਟੇਰਿਆਂ ਦੀ ਦਹਿਸ਼ਤ ’ਚ, ਧੁੰਦ ਦਾ ਫ਼ਾਇਦਾ ਉਠਾ ਕੇ ਕਰ ਰਹੇ ਵਾਰਦਾਤਾਂ
ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸੁਰੱਖਿਆ ਏਜਸੀਆਂ ਦਾ ਆਪਸੀ ਤਾਲਮੇਲ ਨਾਲ ਚੌਕਸੀ ਰੱਖੀ ਜਾ ਰਹੀ ਹੈ। ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਸ ਅਤੇ ਬੀ.ਐੱਸ.ਐੱਫ. ਆਪਸੀ ਤਾਲਮੇਲ ਨਾਲ ਇੰਨ੍ਹਾਂ ਸਰਦ ਰਾਤਾਂ ’ਚ ਸਰਹੱਦੀ ਖੇਤਰਾਂ ’ਚ ਚੌਕਸੀ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਰੋਨ ਗਤੀਵਿਧੀਆਂ ’ਤੇ ਵਿਸੇਸ਼ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਧੂੰਦ ’ਚ ਦੂਰ ਤੱਕ ਵਿਖਾਈ ਨਹੀਂ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਧੂੰਦ ਦੇ ਮੱਦੇਨਜ਼ਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਬਾਰਡਰ ਪੈਟਰੋਲ ਯੂਨਿਟ ਅਧੀਨ ਪੰਜਾਬ ਸਰਕਾਰ ਵੱਲੋਂ ਵਿਸੇਸ਼ ਗਸ਼ਤ ਲਈ ਵਾਹਨ ਦਿੱਤੇ ਗਏ ਹਨ, ਜਿਸ ਨਾਲ ਵੀ ਟੀਮਾਂ ਸਰਹੱਦੀ ਖੇਤਰ ’ਚ ਚੌਕਸੀ ਰੱਖ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਹੀ ਦੋ ਵੱਖ-ਵੱਖ ਥਾਂਵਾਂ ਤੋਂ ਸਰਹੱਦੀ ਖੇਤਰ ’ਚ 6 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਬੀ.ਐੱਸ.ਐੱਫ. ਦੇ ਅਧਿਕਾਰੀ ਸ਼੍ਰੀ ਕੇ. ਐੱਨ. ਤ੍ਰਿਪਾਠੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੀ.ਐੱਸ.ਐੱਫ. ਵੱਲੋਂ ਡਰੋਨ ਗਤੀਵਿਧੀਆਂ ਰੋਕਣ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀ.ਐੱਸ.ਐੱਫ. ਅਤੇ ਪੁਲਸ ਨਾਲ ਸਹਿਯੋਗ ਕਰਨ ਅਤੇ ਜਿੱਥੇ ਕਿਤੇ ਵੀ ਡਰੋਨ ਗਤੀਵਿਧੀ ਦੀ ਕੋਈ ਆਵਾਜ਼ ਸੁਣਾਈ ਦੇਵੇ ਤਾਂ ਤੁਰੰਤ ਪੁਲਸ ਜਾਂ ਬੀ.ਐੱਸ.ਐੱਫ. ਨੂੰ ਸੂਚਨਾ ਦਿੱਤੀ ਜਾਵੇ। ਇਸ ਮੌਕੇ ਡੀ.ਐੱਸ.ਪੀ. ਸੁਬੇਗ ਸਿੰਘ ਅਤੇ ਡੀ.ਐੱਸ.ਪੀ. ਅਤੁਲ ਸੋਨੀ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਨੇ ਪੰਜਾਬ ਨਾਲ ਕੀਤਾ ਵੱਡਾ ਧੱਕਾ, CM ਮਾਨ ਨੇ ਲਾਈਵ ਹੋ ਕੇ ਦੱਸੀ ਸਾਰੀ ਗੱਲ (ਵੀਡੀਓ)
NEXT STORY