ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ 'ਤੇ ਕੁਟੀ ਕਿਸ਼ਨਪੁਰਾ ਵਿਚਕਾਰ ਮੁੱਖ ਮਾਰਗ 'ਤੇ ਬਣੇ ਡੇਰੇ 'ਚ ਰਹਿੰਦੇ ਸਾਧ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੱਸੀ ਬਾਗਵਾਲੀ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਵੇਰ ਸਮੇਂ ਉਕਤ ਡੇਰੇ 'ਚ ਸੁੱਖ ਲਾਉਣ ਲਈ ਇਕ ਔਰਤ ਆਈ ਸੀ। ਜਦੋਂ ਉਹ ਡੇਰੇ 'ਚ ਬਣੇ ਕਮਰੇ ਨਜ਼ਦੀਕ ਗਈ ਤਾਂ ਉਸ ਨੂੰ ਉਥੋਂ ਬਦਬੂ ਆਈ। ਉਸ ਨੇ ਇਸ ਸਬੰਧੀ ਪਿੰਡ ਦੇ ਲੋਕਾਂ ਨੂੰ ਦੱਸਿਆ, ਪਿੰਡ ਵਾਸੀਆਂ ਵੱਲੋਂ ਇਹ ਗੱਲ ਉਨ੍ਹਾਂ ਨੂੰ ਦੱਸੀ। ਪੁਲਸ ਪਾਰਟੀ ਵੱਲੋਂ ਜਦੋਂ ਮੌਕੇ 'ਤੇ ਜਾ ਕੇ ਵੇਖਿਆ ਗਿਆ ਤਾਂ ਅੰਦਰ ਸਾਧ ਦੀ ਲਾਸ਼ ਪਈ ਸੀ।
ਉਨ੍ਹਾਂ ਦੱਸਿਆ ਕਿ ਸਾਧ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਸਾਧ ਦੇ ਆਧਾਰ ਕਾਰਡ ਦੇ ਲਿਖੇ ਪਤੇ ਤੋਂ ਪਛਾਣ ਸੂਰਜ ਸ਼ਾਹ (45) ਪੁੱਤਰ ਬ੍ਰਿਜ ਸ਼ਾਹ ਵਾਸੀ ਸੇਰਪੁਰ ਤਾਇਬਾ (ਮੋਗਾ) ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਸਾਧ ਇਥੇ ਪਿਛਲੇ 5 ਸਾਲਾਂ ਤੋਂ ਡੇਰਾ ਬਣਾ ਕੇ ਰਹਿ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਧ ਦਾ ਕਤਲ ਇਕ ਦੋ ਦਿਨ ਪਹਿਲਾਂ ਕੀਤਾ ਗਿਆ ਹੋਵੇ ਪ੍ਰੰਤੂ ਡੇਰੇ 'ਚ ਕਿਸੇ ਦੇ ਨਾ ਜਾਣ ਕਾਰਨ ਕਤਲ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਕੇ ਨਾਮੂਲਮ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਅਕਤੀ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਦੱਸਿਆ ਮੌਤ ਦਾ ਸੱਚ
NEXT STORY