ਡੇਰਾ ਬਾਬਾ ਨਾਨਕ (ਵਤਨ) : ਅੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣ ਰਹੇ ਯਾਤਰੀ ਟਰਮੀਨਲ 'ਚ ਲੈਂਡ ਪੋਰਟ ਅਥਾਰਟੀ ਵਲੋਂ ਟਰਮੀਨਲ ਨੂੰ ਕੌਮਾਂਤਰੀ ਦਿੱਖ ਦੇ ਮੰਤਵ ਨਾਲ 300 ਫੁੱਟ ਉਚਾ ਤਿਰੰਗਾ ਝੰਡਾ ਲਹਿਰਾ ਦਿੱਤਾ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਉਦੋਂ ਨਿਭਾਈ ਗਈ ਜਦੋਂ ਭਾਰਤ ਪਾਕਿ ਦੀ ਜ਼ੀਰੋ ਲਾਈਨ 'ਤੇ ਭਾਰਤ ਪਾਕਿ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਮਝੌਤੇ 'ਤੇ ਦਸਖਤ ਹੋਣ ਸਬੰਧੀ ਮੀਟਿੰਗ ਹੋ ਰਹੀ ਸੀ। ਦੂਰ-ਦਰਾਡੇ ਤੋਂ ਹੀ ਤਿਰੰਗਾ ਦਿਖਣ ਨਾਲ ਭਾਰਤ ਵਾਲੇ ਪਾਸੇ ਲੋਕਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਕਰਤਾਰਪੁਰ ਸਾਹਿਬ ਕੋਰੀਡੋਰ ਦੇ ਯਾਤਰੀ ਟਰਮੀਨਲ 'ਤੇ 300 ਫੁੱਟ ਲੱਗੇ ਝੰਡੇ 'ਚ ਇਹ ਹੈ ਕਿ ਇਹ ਮੌਸਮ ਸਾਫ ਹੋਣ 'ਤੇ 5 ਕਿਲੋਮੀਟਰ ਦੀ ਦੂਰੀ ਤੋਂ ਵੀ ਵੇਖਿਆ ਜਾ ਸਕੇਗਾ ਅਤੇ ਇਸ ਨੂੰ ਹੋਰ ਖਿੱਚ ਦਾ ਕੇਂਦਰ ਬਨਾਉਣ ਲਈ ਇਸ ਦੇ ਹੇਠਾਂ ਲਾਈਟਾਂ ਲਗਾਈਆਂ ਜਾਣਗੀਆਂ।
Punjab Wrap Up : ਪੜ੍ਹੋ 24 ਅਕਤੂਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY