ਡੇਰਾ ਬਾਬਾ ਨਾਨਕ (ਵਤਨ) : ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਕਰਤਾਰਪੁਰ ਕੋਰੀਡੋਰ ਦੇ ਯਾਤਰੀ ਟਰਮੀਨਲ ਦਾ ਕੰਮ ਲੈਂਡ ਪੋਰਟ ਅਥਾਰਟੀ ਭਾਰਤ ਸਰਕਾਰ ਵਲੋਂ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਲੈਂਡ ਪੋਰਟ ਅਥਾਰਟੀ ਵਲੋਂ ਪੜਾਅਵਾਰ ਕੰਮਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਲੈਂਡ ਪੋਰਟ ਅਥਾਰਟੀ ਵਲੋਂ ਜਿਥੇ ਯਾਤਰੀ ਟਰਮੀਨਲ 'ਚ ਬਣ ਰਹੇ ਵੱਖ-ਵੱਖ ਖੇਤਰਾਂ ਦੀ ਸਜਾਵਟ ਕੀਤੀ ਜਾ ਰਹੀ ਹੈ, ਉਥੇ ਇਸ ਇਨਟੈਗਰੇਟਿਡ ਚੈੱਕ ਪੋਸਟ ਦੇ ਮੁੱਖ ਦੁਆਰ ਵਾਲੇ ਪਾਸੇ ਸ਼ਾਨਦਾਰ ਗੋਲ ਅਕਾਰ ਦੇ ਗੇਟ ਬਣ ਰਹੇ ਹਨ। ਇਨ੍ਹਾਂ ਗੇਟਾਂ ਨੂੰ ਅੰਤਿਮ ਰੂਪ ਦੇਣ ਲਈ ਕਾਰੀਗਰ ਬੜੀ ਬਾਰੀਕੀ ਨਾਲ ਕੰਮ ਕਰ ਰਹੇ ਹਨ।
ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯਾਤਰੀ ਟਰਮੀਨਲ ਨੂੰ ਹਵਾਈ ਅੱਡੇ ਦੀ ਇਮਾਰਤ ਵਾਂਗ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਦਾ ਅਜਿਹਾ ਪਹਿਲਾ ਯਾਤਰੀ ਟਰਮੀਨਲ ਹੋਵੇਗਾ, ਜਿਸ ਨੂੰ ਸਿਰਫ ਵੇਖਣ ਲਈ ਹੀ ਦੁਰ-ਦਰਾਡੇ ਤੋਂ ਲੋਕ ਆਉਣਗੇ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲÂ ੀ ਇਸ ਟਰਮੀਨਲ 'ਚ ਆਉਣ ਵਾਲੀ ਸੰਗਤ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹਾਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਯਾਤਰੀ ਟਰਮੀਨਲ ਵਿਚ ਨਿਰਮਾਣ ਕਾਰਜਾਂ ਦਾ ਕੰਮ ਦਿਨ ਰਾਤ ਚੱਲ ਰਿਹਾ ਹੈ ਅਤੇ ਮਿੱਥੇ ਸਮੇਂ ਵਿਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਡੇਰਾ ਬਾਬਾ ਨਾਨਕ 'ਚ ਗੈਰ ਮਿਆਰੀ ਨਿਰਮਾਣ ਕਾਰਜਾਂ ਤੋਂ ਭੜਕੇ ਰੰਧਾਵਾ
NEXT STORY