ਡੇਰਾ ਬਾਬਾ ਨਾਨਕ (ਵਤਨ) : ਨਵੇਂ ਸਾਲ ਦੀ ਆਮਦ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਡੀ ਗਿਣਤੀ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਪਹੁੰਚੀਆਂ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ 54ਵੇਂ ਦਿਨ 734 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ। ਜਿਨ੍ਹਾਂ ਸੰਗਤਾਂ ਕੋਲ ਪਾਸਪੋਰਟ ਨਹੀਂ ਸਨ, ਉਨ੍ਹਾਂ ਨਵੇਂ ਸਾਲ ਦੀ ਆਮਦ 'ਤੇ ਧੁੱਸੀ ਬੰਨ੍ਹ 'ਤੇ ਬਣੇ ਆਰਜ਼ੀ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ ਅਤੇ ਵਾਹਿਗੁਰੂ ਕੋਲ ਅਰਦਾਸ ਕੀਤੀ ਕਿ ਨਵੇਂ ਸਾਲ 'ਤੇ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ 'ਚ ਮਿਠਾਸ ਆਵੇ ਅਤੇ ਸਰਹੱਦਾਂ 'ਤੇ ਤਣਾਅ ਘਟੇ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੋਵਾਂ ਦੇਸ਼ਾਂ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਖਤਮ ਹੋਣ।
ਸੰਗਤਾਂ ਨੂੰ ਲੰਗਰ ਲਈ ਰਸਦ ਲਿਜਾਣ ਤੋਂ ਰੋਕਿਆ ਜਾ ਰਿਹੈ
ਸੰਗਤਾਂ ਨੇ ਦੱਸਿਆ ਕਿ ਭਾਰਤ ਵਾਲੇ ਪਾਸਿਓਂ ਇਮੀਗ੍ਰੇਸ਼ਨ ਕਰਮਚਾਰੀਆਂ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਲੰਗਰ ਲਈ ਰਸਦ ਲਿਜਾਣ ਤੋਂ ਰੋਕਿਆ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਸੰਗਤਾਂ ਨੂੰ ਏਹੀ ਕਿਹਾ ਜਾ ਰਿਹਾ ਹੈ ਕਿ ਜੋ ਚੀਜ਼ ਉਹ ਸਕੈਨ ਨਹੀਂ ਕਰ ਸਕਦੇ, ਉਸ ਨੂੰ ਪਾਕਿਸਤਾਨ ਲਿਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਦਕਿ ਸੰਗਤਾਂ ਅਜੇ ਵੀ ਇਸ ਰੋਕ ਦੇ ਬਾਵਜੂਦ ਸਬਜ਼ੀਆਂ ਆਦਿ ਆਪਣੇ ਨਾਲ ਲਿਜਾ ਰਹੀਆਂ ਹਨ।
ਸੰਗਤਾਂ 'ਚ ਉਤਸ਼ਾਹ
ਨਵੇਂ ਸਾਲ ਦੀ ਆਮਦ 'ਤੇ ਸਰਹੱਦ 'ਤੇ ਮੇਲੇ ਵਰਗਾ ਮਾਹੌਲ ਸੀ। ਸੰਗਤਾਂ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦੀਆਂ ਹਨ।
'ਕਲੈਟ-2020' ਲਈ ਦੇਸ਼ ਦੀਆਂ 22 ਯੂਨੀਵਰਸਿਟੀਆਂ 'ਚ ਹੋਵੇਗਾ ਦਾਖਲਾ
NEXT STORY