ਫਰੀਦਕੋਟ (ਜਗਤਾਰ) - ਬਰਗਾੜੀ ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਬੀਤੇ ਦਿਨ ਨਾਭਾ ਜੇਲ 'ਚ ਕੁਝ ਹਵਾਲਾਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਕੋਟਕਪੂਰਾ ਹਲਕੇ 'ਚ ਸਥਿਤੀ ਤਣਾਅਪੂਰਨ ਹੋ ਗਈ ਹੈ। ਪੁਲਸ ਨੇ ਸਥਿਤੀ ਨੂੰ ਦੇਖ ਕੋਟਕਪੂਰਾ ਸਥਿਤ ਉਸ ਦੇ ਘਰ ਦੇ ਬਾਹਰ ਭਾਰੀ ਬਲ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ। ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲਣ 'ਤੇ ਉਸ ਦੇ ਘਰ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੋਸਟਮਾਰਟ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸ ਦੇ ਜੱਦੀ ਘਰ ਕੋਟਕਪੂਰਾ 'ਚ ਲਿਆਂਦਾ ਜਾਵੇਗਾ, ਜਿਥੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਮਹਿੰਦਰ ਪਾਲ ਬਿੰਟੂ ਦੇ ਭਰਾ ਸੁਰਿੰਦਰ ਪਾਲ ਨੇ ਕਿਹਾ ਕਿ ਉਹ ਅੱਜ ਹੀ ਜੇਲ 'ਚ ਉਸ ਨੂੰ ਮਿਲ ਕੇ ਆਏ ਸਨ ਅਤੇ ਉਹ ਬਿਲਕੁਲ ਸਹੀ ਸੀ।

ਦੱਸ ਦੇਈਏ ਕਿ ਬਰਗਾੜੀ ਕਾਂਡ ਦਾ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਪਿਛਲੇ ਕਰੀਬ 7 ਮਹੀਨਿਆਂ ਤੋਂ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਸੀ। ਬੈਰਕ ਨੰ. 1 'ਚ ਮੌਜੂਦ ਹਵਾਲਾਤੀ ਮਹਿੰਦਰਪਾਲ ਬਿੱਟੂ (50) ਵਾਸੀ ਕੋਟਕਪੂਰਾ 'ਤੇ ਬੀਤੇ ਦਿਨ 2 ਹਵਾਲਾਤੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮਹਿੰਦਰਪਾਲ ਦੀ ਮੌਤ ਹੋਣ 'ਤੇ ਜੇਲ ਕੰਪਲੈਕਸ 'ਚ ਹਫਤਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਨਹਿਰ 'ਚ ਡਿੱਗੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੰਗੂਵਾਲ ਮੋੜ ਵਿਖੇ ਲਾਇਆ ਜਾਮ
NEXT STORY