ਸਾਦਿਕ (ਪਰਮਜੀਤ) - ਡੇਰਾ ਸੱਚਾ ਸੌਦਾ ਸਿਰਸਾ ਬਲਾਕ ਸਾਦਿਕ ਤੇ ਫਰੀਦਕੋਟ ਦੀ ਸੰਗਤ ਦੀ ਨਾਮ ਚਰਚਾ ਸਾਦਿਕ ਵਿਖੇ ਹੋਈ। ਅੱਜ ਦੂਜੇ ਦਿਨ ਵੀ ਪ੍ਰੇਮੀਆਂ ਦਾ ਪਾਰਾ ਵਧਿਆ ਰਿਹਾ। ਚਲਦੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਔਰਤਾਂ ਤੇ ਨੌਜਵਾਨ ਡਾਂਗਾਂ ਲੈ ਕੇ ਬੁਲਾਰਿਆਂ ਵੱਲ ਨੂੰ ਹੋ ਤੁਰੇ ਤੇ ਮੰਗ ਕਰਨ ਲੱਗੇ ਕਿ ਉਨ੍ਹਾਂ ਨੂੰ ਰੋਕਿਆ ਨਾ ਜਾਵੇ ਕਿਉਂਕਿ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਨਿੱਤ ਪੈ ਰਹੀਆਂ ਤਰੀਕਾਂ ਕਾਰਨ ਮਾਨਵਤਾ ਭਲਾਈ ਦੇ ਕਾਰਜ ਰੁਕੇ ਪਏ ਹਨ। ਸੰਗਤ ਨੇ ਗੁਰੂ ਜੀ ਨੂੰ ਜ਼ੋਰਦਾਰ ਬੇਨਤੀ ਕੀਤੀ ਸੀ ਕਿ ਕਿਸੇ ਵੀ ਤਰੀਕ 'ਤੇ ਨਾ ਜਾਣ, ਉਹ ਖੁਦ ਹੀ ਜਾਣਗੇ। ਵੱਡੀ ਗਿਣਤੀ ਵਿਚ ਪੁੱਜੀ ਸੰਗਤ ਪੰਡਾਲ 'ਚੋਂ ਨਿਕਲ ਕੇ ਸੜਕ 'ਤੇ ਜਾਮ ਲਾਉਣ ਲਈ ਚੱਲ ਪਈ, ਜਿਸ 'ਤੇ ਜ਼ਿੰਮੇਵਾਰ ਅਤੇ ਪੁਲਸ ਨੂੰ ਹੱਥਾਂ-ਪੈਰਾਂ ਦੇ ਪੈ ਗਈ ਤੇ ਡੇਰੇ ਦੇ ਜ਼ਿੰਮੇਵਾਰ ਮੌਕੇ 'ਤੇ ਹਾਲਾਤ ਨੂੰ ਕਾਬੂ ਕਰਨ ਵਿਚ ਜੁਟ ਗਏ ਤੇ ਬੜੀ ਜੱਦੋ-ਜਹਿਦ ਨਾਲ ਨਾਮ ਚਰਚਾ ਘਰ ਦਾ ਗੇਟ ਬੰਦ ਕਰ ਦਿੱਤਾ।
ਜੋਸ਼ ਵਿਚ ਆਏ ਪ੍ਰੇਮੀ ਗੇਟ ਟੱਪਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਨੇ ਸੰਗਤ ਨੂੰ ਸਮਝਾ ਕੇ ਦੁਬਾਰਾ ਪੰਡਾਲ ਵਿਚ ਲਿਆਂਦਾ ਤੇ ਵਿਸ਼ਵਾਸ ਦਿਵਾਇਆ ਕਿ ਜੇਕਰ ਕੁਝ ਦਿਨ ਹੋਰ ਇਸੇ ਤਰ੍ਹਾਂ ਤਰੀਕਾਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਤੁਹਾਨੂੰ ਸਤਿਗੁਰੂ ਦੀ ਆਨ, ਬਾਨ ਤੇ ਸ਼ਾਨ ਲਈ ਕੁਰਬਾਨੀ ਕਰਨ ਲਈ ਕੋਈ ਨਹੀਂ ਰੋਕੇਗਾ। ਸੰਗਤਾਂ ਦੇ ਜੋਸ਼ ਨੂੰ ਦੇਖਦਿਆਂ ਸ਼ੁੱਕਰਵਾਰ ਸਵੇਰੇ 9 ਵਜੇ ਦੀ ਫਿਰ ਨਾਮ ਚਰਚਾ ਸਾਦਿਕ ਵਿਖੇ ਰੱਖ ਦਿੱਤੀ ਗਈ।
ਪਾਕਿਸਤਾਨੀ ਸਰਕਾਰ ਦੀ ਸੁਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਯੋਜਨਾ ਹੋਈ ਨਾਕਾਮ
NEXT STORY