ਮੁੱਲਾਂਪੁਰ ਦਾਖਾ/ਜੋਧਾਂ (ਕਾਲੀਆ, ਮਨਦੀਪ) - ਥਾਣਾ ਜੋਧਾਂ ਦੇ ਅਧੀਨ ਪੈਂਦੇ ਪਿੰਡ ਪਮਾਲ ਵਿਖੇ ਪਤੀ ਪਤਨੀ ਵਲੋਂ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਘਰ ਵਿੱਚ ਹੀ ਕੋਈ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਮਾਲ ਦੇ ਰਹਿਣ ਵਾਲੇ ਗੁਰਮੀਤ ਸਿੰਘ ਅਤੇ ਉਹਨਾਂ ਦੀ ਪਤਨੀ ਨਰਿੰਦਰ ਕੌਰ ਆਪਣੇ ਬੇਟੇ ਨਾਲ ਪਿੰਡ ਵਿਖੇ ਹੀ ਰਹਿੰਦੇ ਸਨ। ਇਹਨਾਂ ਦੀ ਇੱਕ ਧੀ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ, ਜਦ ਕਿ ਇਕ ਪੁੱਤਰ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦਾ ਹੈ।
ਬੀਤੀ ਰਾਤ ਜਦੋਂ ਪਤੀ ਪਤਨੀ ਘਰ ਵਿੱਚ ਇਕੱਲੇ ਸਨ ਤਾਂ ਇਹਨਾਂ ਨੇ ਕੋਈ ਜਹਿਰੀਲੀ ਚੀਜ਼ ਪੀ ਲਈ। ਜਦੋਂ ਇਹਨਾਂ ਦਾ ਬੇਟਾ ਰਾਤ ਦੀ ਡਿਊਟੀ ਖਤਮ ਕਰਕੇ ਘਰ ਆਇਆ ਤਾਂ ਦੇਖਿਆ ਕਿ ਮਾਤਾ ਪਿਤਾ ਦੋਵੇਂ ਬੇਸੁੱਧ ਹਾਲਤ ਵਿੱਚ ਪਏ ਸਨ। ਜਹਿਰੀਲੀ ਚੀਜ਼ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਮੌਤ ਤੋਂ ਪਹਿਲਾਂ ਇਹਨਾਂ ਨੇ ਪੰਜਾਬੀ ਵਿੱਚ ਸੁਸਾਇਡ ਨੋਟ ਵੀ ਲਿਖਿਆ। ਇਸ ਨੋਟ ਵਿੱਚ ਲਿਖਿਆ ਕਿ ਅਸੀਂ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਇਹ ਕਦਮ ਚੁੱਕ ਰਹੇ ਹਾਂ। ਸਾਨੂੰ ਮਾਫ ਕਰਿਓ ਬੱਚਿਓ। ਪੁਲਸ ਥਾਣਾ ਜੋਧਾਂ ਦੀ ਪੁਲਿਸ ਨੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆ ਕੇ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ।
ਤਰਨਤਾਰਨ 'ਚ ਐਨਕਾਊਂਟਰ! ਪੁਲਸ ਮੁਕਾਬਲੇ ਮਗਰੋਂ ਗੈਂਗਸਟਰਾਂ ਦੇ 4 ਸਾਥੀ ਕਾਬੂ
NEXT STORY