ਹਠੂਰ (ਸਰਬਜੀਤ) - ਜ਼ਿਲਾ ਲੁਧਿਆਣਾ ਦੇ ਪੁਲਸ ਥਾਣਾ ਹਠੂਰ ਅਧੀਨ ਆਉਂਦੇ ਪਿੰਡ ਚੱਕ ਭਾਈਕਾ ਵਿਚ ਪਰਿਵਾਰਕ ਝਗੜੇ ਦੌਰਾਨ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਚੱਕ ਭਾਈਕਾ ਵਿਖੇ ਸੱਸ ਛਿੰਦਰ ਕੌਰ ਤੇ ਉਸ ਦੀ ਨੂੰਹ ਵਿਚਕਾਰ ਚੱਲਦੇ ਘਰੇਲੂ ਕਲੇਸ਼ ਕਾਰਨ ਇਕ ਧਾਰਮਿਕ ਵਿਵਾਦ ਪੈਦਾ ਹੋ ਗਿਆ ਹੈ। ਐੱਸ. ਐੱਚ. ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਹਰਜੋਤ ਕੌਰ ਨੇ ਆਪਣੀ ਸੱਸ, ਜੋ ਪੰਚਾਇਤ ਮੈਂਬਰ ਵੀ ਹੈ, ’ਤੇ ਦੋਸ਼ ਲਾਏ ਹਨ ਕਿ ਉਸ ਨੇ ਉਸ ਦੇ ਹੱਥੋਂ ਸ੍ਰੀ ਗੁਟਕਾ ਸਾਹਿਬ ਖੋਹ ਲਿਆ ਅਤੇ ਅਗਨ ਭੇਟ ਕਰ ਦਿੱਤਾ, ਜਦ ਕਿ ਉਸਦੀ ਸੱਸ ਨੇ ਦੋਸ਼ ਲਾਇਆ ਕਿ ਉਹ ਜਦੋਂ ਵੀ ਆਪਣੀ ਨੂੰਹ ਨੂੰ ਘਰ ਦਾ ਕੰਮ ਕਰਨ ਲਈ ਕਹਿੰਦੀ ਹੈ ਤਾਂ ਉਹ ਜਾਣਬੁੱਝ ਕੇ ਪਾਠ ਕਰਨਾ ਸ਼ੁਰੂ ਕਰ ਦਿੰਦੀ ਹੈ।
ਐੱਸ. ਐੱਚ. ਓ. ਅਨੁਸਾਰ ਮਾਮਲਾ ਜਦੋਂ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਨੂੰਹ-ਸੱਸ ਵਿਚ ਬਹਿਸ ਹੋ ਰਹੀ ਸੀ ਅਤੇ ਮਾਮਲਾ ਤਣਾਅਪੂਰਨ ਬਣਿਆ ਹੋਇਆ ਸੀ। ਉਨ੍ਹਾਂ ਨੇ ਮਾਹੌਲ ਸ਼ਾਂਤ ਕੀਤਾ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਲਾਪਤਾ ਹੋਇਆ ਬੱਚਾ ਥਾਣਾ ਸਿਟੀ-2 ਦੀ ਪੁਲਸ ਨੇ 2 ਘੰਟਿਆਂ 'ਚ ਲੱਭ ਕੇ ਕੀਤਾ ਮਾਪਿਆਂ ਹਵਾਲੇ
NEXT STORY