ਜਲੰਧਰ (ਅਰੁਣ)-ਪੰਜਾਬ ਸਰਕਾਰ ਵਲੋਂ ਪਲਾਸਟਿਕ ਦੀ ਵਰਤੋਂ ਨੂੰ ਸੂਬੇ ਭਰ ਵਿਚ ਬੈਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਸੂਬੇ ਅੰਦਰ ਬੀਤੇ ਵਰ੍ਹੇ 54066 ਟਨ ਪਲਾਸਟਿਕ ਦਾ ਉਤਪਾਦਨ ਹੋਇਆ ਹੈ। ਇਸ ਦਾ ਖੁਲਾਸਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਕੀਤੀ ਗਈ ਸਾਲ 2017-18 ਦੀ ਰਿਪੋਰਟ ਵਿਚ ਕੀਤਾ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਾਲ 2017-18 ਲਈ ਕਰਵਾਏ ਗਏ ਸਰਵੇ ਦੇ ਮੁਤਾਬਕ ਪੰਜਾਬ ਭਰ ਵਿਚ ਇਸ ਵਰ੍ਹੇ ਦੌਰਾਨ 54066.1 ਟਨ ਪਲਾਸਟਿਕ ਦਾ ਉਤਪਾਦਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਰਵੇ ਦੇ ਮੁਤਾਬਕ ਸੂਬੇ ਭਰ ਵਿਚ 142 ਫਰਮਾਂ ਅਜਿਹੀਆਂ ਹਨ ਜੋ ਸਰਕਾਰ ਤੋਂ ਮਨਜੂਰਸ਼ੁਦਾ ਹਨ। ਅਜਿਹੀਆਂ ਫਰਮਾਂ ਵਿਚੋਂ 2 ਫਰਮਾਂ ਹੀ ਅਜਿਹੀਆਂ ਹਨ, ਜੋ ਕਿ ਮਲਟੀਲੇਅਰਡ ਪਲਾਸਟਿਕ ਦਾ ਉਤਪਾਦਨ ਕਰਦਿਆਂ ਹਨ। ਸਰਵੇ ਮੁਤਾਬਕ ਪੰਜਾਬ ਸਰਕਾਰ ਵਲੋਂ ਬੇਸ਼ਕ 29 ਮਾਰਚ 2016 ਨੂੰ ਇਕ ਨੋਟਿਸ ਜਾਰੀ ਕਰਕੇ ਪਲਾਸਟਿਕ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ 246 ਯੂਨੀਟਾਂ ਅਜਿਹੀਆਂ ਹਨ ਜੋ ਕਿ ਬਿਨਾਂ ਕਿਸੇ ਸਰਕਾਰੀ ਮਨਜੂਰੀ ਦੇ ਸੂਬੇ ਅੰਦਰ ਪਲਾਸਟਿਕ ਦਾ ਉਤਪਾਦਨ ਕਰ ਰਹੀਆਂ ਹਨ।
ਸੂਬਾ ਸਰਕਾਰ ਵਲੋਂ ਪਲਾਸਟਿਕ ਦੀ ਵੇਸਟੇਜ਼ ਨੂੰ ਇਕਤਰਤ ਕਰਨ ਲਈ ਡੋਰ-ਟੂ-ਡੋਰ ਕੰਪੇਨ ਚਲਾਈ ਗਈ ਹੈ ਪਰ ਇਹ ਕੰਪੇਨ ਵੀ ਸੀਮਤ ਇਲਾਕਿਆਂ ਵਿਚ ਹੋਣ ਕਾਰਨ ਸੂਬੇ ਅੰਦਰ ਪਲਾਸਟਿਕ ‘ਤੇ ਕਾਬੂ ਪਾਉਣ ਵਿਚ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਸਰਕਾਰ ਵਲੋਂ ਸੂਬੇ ਅੰਦਰ ਪਲਾਸਟਿਕ ਨੂੰ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਹੋਇਆ ਹੈ। ਸਰਵੇ ਮੁਤਾਬਕ ਸੂਬੇ ਅੰਦਰ ਬੀਤੇ ਵਰ੍ਹੇ ਦੌਰਾਨ ਪਲਾਸਟਿਕ ਦੇ ਗੈਰ-ਕਾਨੂੰਨੀ ਉਤਪਾਦਨ ਸੰਬੰਧੀ ਕੁਲ 56 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 54 ਯੂਨੀਟਾਂ ਨੂੰ ਸ਼ੋਅ ਕਾਸ (ਜਵਾਬ ਤਲਬੀ) ਨੋਟਿਸ ਜਾਰੀ ਕੀਤਾ ਗਿਆ ਹੈ।
ਅਕਾਲੀ-ਭਾਜਪਾ ਗਠਜੋੜ ਤੋੜਨ 'ਚ ਹਰਸਿਮਰਤ ਨਿਭਾਵੇਗੀ ਭੂਮਿਕਾ : ਬ੍ਰਹਮਪੁਰਾ
NEXT STORY