ਜੈਤੋ (ਪਰਾਸ਼ਰ)– ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ. ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁਲ ਪੋਲਿੰਗ ਸਟੇਸ਼ਨਾਂ ਤੇ ਕੁਲ ਵੋਟਰਾਂ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ, 2024 ਤੱਕ ਪੰਜਾਬ ’ਚ ਕੁਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ’ਚੋਂ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਹਨ, ਜਦਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ। ਇਥੇ ਕੁਲ 744 ਟਰਾਂਸਜੈਂਡਰ ਵੋਟਰ ਹਨ ਤੇ 13 ਸੀਟਾਂ ਲਈ ਕੁਲ 24433 ਪੋਲਿੰਗ ਸਟੇਸ਼ਨ ਬਣਾਏ ਗਏ ਹਨ।
1. ਗੁਰਦਾਸਪੁਰ
ਜਾਣਕਾਰੀ ਅਨੁਸਾਰ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1895 ਹਨ ਤੇ ਕੁਲ ਵੋਟਰਾਂ ਦੀ ਗਿਣਤੀ 15 ਲੱਖ 95 ਹਜ਼ਾਰ 300 ਹੈ। ਇਨ੍ਹਾਂ ’ਚੋਂ 8 ਲੱਖ 44 ਹਜ਼ਾਰ 299 ਮਰਦ ਵੋਟਰ ਹਨ, ਜਦਕਿ 7 ਲੱਖ 50 ਹਜ਼ਾਰ 965 ਮਹਿਲਾ ਵੋਟਰ ਤੇ 36 ਟਰਾਂਸਜੈਂਡਰ ਵੋਟਰ ਹਨ।
2. ਅੰਮ੍ਰਿਤਸਰ
ਇਸੇ ਤਰ੍ਹਾਂ ਅੰਮ੍ਰਿਤਸਰ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1676 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 93 ਹਜ਼ਾਰ 846 ਹੈ। ਇਨ੍ਹਾਂ ’ਚੋਂ 8 ਲੱਖ 36 ਹਜ਼ਾਰ 966 ਮਰਦ ਵੋਟਰ ਹਨ, ਜਦਕਿ 7 ਲੱਖ 56 ਹਜ਼ਾਰ 820 ਮਹਿਲਾ ਵੋਟਰ ਤੇ 60 ਟਰਾਂਸਜੈਂਡਰ ਵੋਟਰ ਹਨ।
3. ਖਡੂਰ ਸਾਹਿਬ
ਖਡੂਰ ਸਾਹਿਬ ਦੇ ਪੋਲਿੰਗ ਸਟੇਸ਼ਨਾਂ ਦੀ ਕੁਲ ਗਿਣਤੀ 1974 ਹੈ ਤੇ ਵੋਟਰਾਂ ਦੀ ਕੁਲ ਗਿਣਤੀ 16 ਲੱਖ 55 ਹਜ਼ਾਰ 468 ਹੈ।
4. ਜਲੰਧਰ
ਜਲੰਧਰ (ਰਾਖਵੀਂ) ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1951 ਹੈ ਤੇ ਵੋਟਰਾਂ ਦੀ ਕੁਲ ਗਿਣਤੀ 16 ਲੱਖ 41 ਹਜ਼ਾਰ 872 ਹੈ। ਇਨ੍ਹਾਂ ’ਚੋਂ 8 ਲੱਖ 54 ਹਜ਼ਾਰ 48 ਮਰਦ ਵੋਟਰ ਹਨ, ਜਦਕਿ 7 ਲੱਖ 87 ਹਜ਼ਾਰ 781 ਮਹਿਲਾ ਵੋਟਰ ਤੇ 43 ਵੋਟਰ ਟਰਾਂਸਜੈਂਡਰ ਹਨ।
5. ਹੁਸ਼ਿਆਰਪੁਰ
ਹੁਸ਼ਿਆਰਪੁਰ (ਰਿਜ਼ਰਵ) ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1963 ਹੈ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 93 ਹਜ਼ਾਰ 18 ਹੈ। ਇਨ੍ਹਾਂ ’ਚੋਂ 8 ਲੱਖ 26 ਹਜ਼ਾਰ 679 ਮਰਦ ਵੋਟਰ ਹਨ, ਜਦਕਿ 7 ਲੱਖ 66 ਹਜ਼ਾਰ 296 ਮਹਿਲਾ ਵੋਟਰ ਤੇ 43 ਟਰਾਂਸਜੈਂਡਰ ਵੋਟਰ ਹਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਘਰ ਨੂੰ ਲੱਗੀ ਭਿਆਨਕ ਅੱਗ ’ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਦਰਦਨਾਕ ਮੌਤ
6. ਆਨੰਦਪੁਰ ਸਾਹਿਬ
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2066 ਹੈ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 11 ਹਜ਼ਾਰ 255 ਹੈ। ਇਨ੍ਹਾਂ ’ਚੋਂ 8 ਲੱਖ 93 ਹਜ਼ਾਰ 567 ਮਰਦ ਵੋਟਰ ਹਨ, ਜਦਕਿ 8 ਲੱਖ 17 ਹਜ਼ਾਰ 627 ਮਹਿਲਾ ਵੋਟਰ ਹਨ। ਇਥੇ 61 ਟਰਾਂਸਜੈਂਡਰ ਵੋਟਰ ਹਨ।
7. ਲੁਧਿਆਣਾ
ਲੁਧਿਆਣਾ ਸੀਟ ਦੇ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1842 ਹੈ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 28 ਹਜ਼ਾਰ 619 ਹੈ। ਇਨ੍ਹਾਂ ’ਚੋਂ 9 ਲੱਖ 22 ਹਜ਼ਾਰ 5 ਮਰਦ ਵੋਟਰ ਹਨ, ਜਦਕਿ 8 ਲੱਖ 6 ਹਜ਼ਾਰ 484 ਮਹਿਲਾ ਵੋਟਰ ਤੇ 130 ਵੋਟਰ ਟਰਾਂਸਜੈਂਡਰ ਹਨ।
8. ਫ਼ਤਿਹਗੜ੍ਹ ਸਾਹਿਬ
ਫ਼ਤਹਿਗੜ੍ਹ ਸਾਹਿਬ (ਰਾਖਵੀਂ) ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1820 ਹੈ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 39 ਹਜ਼ਾਰ 155 ਹੈ। ਇਨ੍ਹਾਂ ’ਚੋਂ 8 ਲੱਖ 16 ਹਜ਼ਾਰ 775 ਮਰਦ ਵੋਟਰ ਹਨ, ਜਦਕਿ 7 ਲੱਖ 22 ਹਜ਼ਾਰ 353 ਮਹਿਲਾ ਵੋਟਰ ਤੇ 27 ਟਰਾਂਸਜੈਂਡਰ ਵੋਟਰ ਹਨ।
9. ਫਰੀਦਕੋਟ
ਫਰੀਦਕੋਟ (ਰਾਖਵੀਂ) ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1688 ਹੈ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 78 ਹਜ਼ਾਰ 937 ਹੈ। ਇਨ੍ਹਾਂ ’ਚੋਂ 8 ਲੱਖ 34 ਹਜ਼ਾਰ 493 ਮਰਦ ਵੋਟਰ ਹਨ, ਜਦਕਿ 7 ਲੱਖ 44 ਹਜ਼ਾਰ 363 ਮਹਿਲਾ ਵੋਟਰ ਤੇ 81 ਟਰਾਂਸਜੈਂਡਰ ਵੋਟਰ ਹਨ।
10. ਫ਼ਿਰੋਜ਼ਪੁਰ
ਫ਼ਿਰੋਜ਼ਪੁਰ ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1902 ਹੈ ਤੇ ਵੋਟਰਾਂ ਦੀ ਕੁਲ ਗਿਣਤੀ 16 ਲੱਖ 57 ਹਜ਼ਾਰ 131 ਹੈ। ਇਨ੍ਹਾਂ ’ਚੋਂ 8 ਲੱਖ 73 ਹਜ਼ਾਰ 684 ਮਰਦ ਵੋਟਰ ਹਨ, ਜਦਕਿ 7 ਲੱਖ 83 ਹਜ਼ਾਰ 402 ਮਹਿਲਾ ਵੋਟਰ ਤੇ 45 ਵੋਟਰ ਟਰਾਂਸਜੈਂਡਰ ਹਨ।
11. ਬਠਿੰਡਾ
ਬਠਿੰਡਾ ਸੀਟ ਲਈ ਕੁਲ 1814 ਪੋਲਿੰਗ ਸਟੇਸ਼ਨ ਹਨ ਤੇ ਵੋਟਰਾਂ ਦੀ ਗਿਣਤੀ 16 ਲੱਖ 38 ਹਜ਼ਾਰ 881 ਹੈ। ਇਨ੍ਹਾਂ ’ਚੋਂ 8 ਲੱਖ 63 ਹਜ਼ਾਰ 989 ਮਰਦ ਵੋਟਰ ਹਨ, ਜਦਕਿ 7 ਲੱਖ 74 ਹਜ਼ਾਰ 860 ਮਹਿਲਾ ਵੋਟਰ ਤੇ 32 ਵੋਟਰ ਟਰਾਂਸਜੈਂਡਰ ਹਨ।
12. ਸੰਗਰੂਰ
ਸੰਗਰੂਰ ਸੀਟ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1765 ਹੈ ਤੇ ਕੁਲ ਵੋਟਰਾਂ ਦੀ ਗਿਣਤੀ 15 ਲੱਖ 50 ਹਜ਼ਾਰ 17 ਹੈ। ਇਨ੍ਹਾਂ ’ਚੋਂ 8 ਲੱਖ 20 ਹਜ਼ਾਰ 879 ਮਰਦ ਵੋਟਰ ਹਨ, ਜਦਕਿ 7 ਲੱਖ 29 ਹਜ਼ਾਰ 92 ਮਹਿਲਾ ਵੋਟਰ ਤੇ 46 ਵੋਟਰ ਟਰਾਂਸਜੈਂਡਰ ਹਨ।
13. ਪਟਿਆਲਾ
ਪਟਿਆਲਾ ਸੀਟ ਲਈ ਕੁਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2077 ਹੈ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 87 ਹਜ਼ਾਰ 747 ਹੈ। ਇਨ੍ਹਾਂ ’ਚੋਂ 9 ਲੱਖ 35 ਹਜ਼ਾਰ 238 ਮਰਦ ਵੋਟਰ ਹਨ, ਜਦਕਿ 8 ਲੱਖ 52 ਹਜ਼ਾਰ 433 ਮਹਿਲਾ ਵੋਟਰ ਤੇ 76 ਵੋਟਰ ਟਰਾਂਸਜੈਂਡਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਹੁਰਿਆਂ ਘਰ ਜਵਾਈ ਨੇ ਕਰ ’ਤਾ ਵੱਡਾ ਕਾਂਡ, ਗਲਾ ਘੁੱਟ ਮਾਰ ਦਿੱਤੀ ਪਤਨੀ
NEXT STORY