ਅੰਬਾਲਾ— ਬੀਤੇ ਦਿਨੀਂ ਅੰਬਾਲਾ ਵਿਚ ਕੁੱਟਮਾਰ ਦੇ ਸ਼ਿਕਾਰ ਹੋਏ ਸਿੱਖ ਨੌਜਵਾਨ ਹਰਜਿੰਦਰ ਸਿੰਘ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਐਲਾਨ ਕੀਤਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੀੜਤ ਨੂੰ ਡਰਾਈਵਰ ਦੀ ਨੌਕਰੀ ਦਿੱਤੀ। ਪੀੜਤ ਨੇ ਕਮੇਟੀ ਕੋਲ ਪਹੁੰਚ ਕੇ ਉਨ੍ਹਾਂ ਵੱਲੋਂ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ। ਉਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਜਿੰਦਰ ਸਿੰਘ ਦੇ ਕੇਸ 'ਚ ਕਾਨੂੰਨੀ ਪੈਰਵੀ ਕਰਦੇ ਹੋਏ ਅੱਗੇ ਕੇਸ ਲੜਨ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ ਕਿ ਅੰਬਾਲਾ-ਜਗਾਧਰੀ ਰੋਡ 'ਤੇ ਇਸ ਇਸ ਨੌਜਵਾਨ ਦੀ ਕੁੱਟਮਾਰ ਹੋਈ ਸੀ। ਸਿੱਖ ਨੌਜਵਾਨ ਦੀ ਕੁਝ ਨੌਜਵਾਨਾਂ ਨਾਲ ਮਾਮੂਲੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇ ਸਿੱਖ ਨੌਜਵਾਨ ਨੂੰ ਮੁਲਾਨਾ 'ਚ ਬੱਸ ਤੋਂ ਉਤਾਰ ਲਿਆ ਅਤੇ ਓਵਰ ਬਰਿੱਜ ਦੇ ਹੇਠਾਂ ਲਿਜਾ ਕੇ ਬੁਰੀ ਤਰ੍ਹਾਂ ਕੁੱਟ-ਕੁੱਟ ਜ਼ਖਮੀ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋ ਦੋਸ਼ੀਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ ਅਤੇ ਇਕ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
130 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਤਿੰਨ ਨੌਜਵਾਨ ਕਾਬੂ
NEXT STORY