ਅੰਮ੍ਰਿਤਸਰ (ਜ.ਬ) - ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨ ਵਾਲੇ ਢਾਡੀ ਜਥਿਆਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਤੇਜ਼ ਹੁੰਦਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਢਾਡੀ ਜਥਿਆਂ ਵੱਲੋਂ ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸਬ-ਕਮੇਟੀ ਮੈਂਬਰਾਂ ਸੁਖਵਰਸ਼ ਸਿੰਘ ਤੇ ਅਜੈਬ ਸਿੰਘ ਅਭਿਆਸੀ ਦੇ ਘਰਾਂ ਅੱਗੇ ਸਤਿਨਾਮ-ਵਾਹਿਗੁਰੂ ਦਾ ਜਾਪੁ ਕਰ ਕੇ ਰੋਸ ਪ੍ਰਗਟ ਕੀਤਾ ਗਿਆ ਸੀ। ਉਸ ਉਪਰੰਤ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਕਾਰਣ ਸੰਘਰਸ਼ ਤੇਜ਼ ਕਰਦਿਆਂ ਢਾਡੀ ਸਿੰਘਾਂ ਨੇ 18 ਜੂਨ ਨੂੰ ਕਾਲੇ ਚੋਲੇ ਪਾ ਕੇ ਗੁਰਦੁਆਰਾ ਸਾਰਾਗੜ੍ਹੀ ਤੋਂ ਰੋਸ ਮਾਰਚ ਦੇ ਰੂਪ ’ਚ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਦਾ ਐਲਾਨ ਕੀਤਾ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਹ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ
ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐੱਮ. ਏ. ਤੇ ਗੁਰਮੇਜ਼ ਸਿੰਘ ਸ਼ਹੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਮੰਗਾਂ ਨਾਲ ਮੰਨੇ ਜਾਣ ’ਤੇ 21 ਜੂਨ ਨੂੰ ਭੁੱਖ ਹੜਤਾਲ ਵੀ ਰੱਖਣਗੇ ਪਰ ਭੁੱਖ ਹੜਤਾਲ ਕਿੱਥੇ ਰੱਖਣਗੇ? ਇਸ ਬਾਰੇ ਹਾਲੇ ਤੱਕ ਕੁਝ ਨਹੀਂ ਦੱਸਿਆ ਗਿਆ। ਉਕਤ ਦੋਵੇਂ ਨੇਤਾਵਾਂ ਨੇ ਕਿਹਾ ਕਿ ਸਾਡਾ ਵਿਰੋਧ ਕਰਨ ਵਾਲੀ ਦੂਸਰੀ ਢਾਡੀ ਸਭਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਸਾਨੂੰ ਕਮਜ਼ੋਰ ਕਰਨ ਲਈ ਬਣਾਈ ਹੈ।
ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)
ਉਨ੍ਹਾਂ ਕਿਹਾ ਕਿ ਜਥੇਦਾਰ ਅਭਿਆਸੀ ਸਾਡੀ ਸਭਾ ਉੱਤੇ ਕਿਸੇ ਦਾੜ੍ਹੀ ਰੰਗਣ ਵਾਲੇ ਦੀ ਮਦਦ ਕਰਨ ਦਾ ਝੂਠਾ ਦੋਸ਼ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਅਭਿਆਸੀ ਵੱਲੋਂ ਲਗਾਇਆ ਗਿਆ ਇਹ ਦੋਸ਼ ਸਰਾਸਰ ਝੂਠਾ ਹੈ ਕਿ ਢਾਡੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲੜਦੇ ਹਨ। ਉਨ੍ਹਾਂ ਕਿਹਾ ਕਿ ਅਭਿਆਸੀ ਦਾ ਪੱਖ ਪੂਰਨ ਵਾਲੇ ਚੰਦ ਜਥੇ ਹਨ ਤੇ ਸਾਡੇ ਨਾਲ 31 ਜਥੇ ਹਨ, ਜਿੰਨੀ ਦੇਰ ਤੱਕ 22 ਕਾਨੂਨ ਰੱਦ ਨਹੀਂ ਕੀਤੇ ਜਾਂਦੇ ਓਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਘਟੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਨੇ ਤਾਜ਼ਾ ਹਾਲਾਤ
NEXT STORY