ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਪੈਂਦੇ ਇਲਾਕਾ ਮੋਹਕਮਪੁਰਾ ਸੰਧੂ ਕਾਲੋਨੀ ਵਿੱਚ ਉਸ ਸਮੇਂ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਪੁਲਸ ਨੇ ਇਕ ਮੁੰਡੇ-ਕੁੜੀ ਦਾ ਵਿਆਹ ਰੁਕਵਾ ਦਿੱਤਾ। ਪੁਲਸ ਅਨੁਸਾਰ ਮੁੰਡੇ ਦਾ ਵਿਆਹ ਇਕ ਨਾਬਾਲਗ ਕੁੜੀ ਦੇ ਨਾਲ ਕੀਤਾ ਜਾ ਰਿਹਾ ਸੀ। ਵਿਆਹ ਵਾਲੇ ਮੁੰਡੇ ਦੀ ਉਮਰ 19 ਸਾਲ ਹੈ, ਜਦਕਿ ਕੁੜੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਜਦਕਿ ਸੂਤਰ ਦੱਸ ਰਹੇ ਹਨ ਕਿ ਉਸ ਦੀ ਉਮਰ 14 ਸਾਲ ਹੈ। ਇਸ ਦੀ ਜਾਣਕਾਰੀ ਇਕ ਸਮਾਜ ਸੇਵੀ ਸੰਸਥਾ ਨੇ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵਿਆਹ ਵਾਲੇ ਘਰ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ।
ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)
ਪੱਤਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਕਮਪੁਰਾ ਸੰਧੂ ਕਾਲੋਨੀ ’ਚ ਇਕ 16 ਸਾਲ ਦੀ ਕੁੜੀ ਦਾ ਵਿਆਹ 19 ਸਾਲ ਦੇ ਮੁੰਡੇ ਅਨਮੋਲ ਨਾਲ ਕੀਤਾ ਜਾ ਰਿਹਾ ਸੀ। ਵਿਆਹ ਦੇ ਸਬੰਧ ’ਚ ਘਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੁੰਡੇ ਅਤੇ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਵੀ ਪੁੱਜੇ ਸਨ ਪਰ ਵਿਆਹ ਵਾਲੇ ਮੁੰਡੇ ਨੇ ਕਿਹਾ ਕਿ ਕੁੜੀ ਦੇ ਘਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਿਆ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਘਰ ਵਿੱਚ ਜਦੋਂ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਤਾਂ ਦੋਵਾਂ ਨੂੰ ਲਾਵਾਂ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਲੈ ਗਏ, ਜਿਥੇ ਗੁਰਦੁਆਰੇ ਦੀ ਕਮੇਟੀ ਨੇ ਇਸ ਵਿਆਹ ਨੂੰ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਕੁੜੀ ਨਬਾਲਗ ਸੀ। ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਇਸ ਦੀ ਜਾਣਕਾਰੀ ਸਮਾਜ ਸੇਵੀ ਸੰਸਥਾ ਅਤੇ ਪੁਲਸ ਨੂੰ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਜਦੋਂ ਪੁਲਸ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਕਿਸੇ ਦੇ ਘਰ ਲੁੱਕਾ ਦਿੱਤਾ, ਜਿਨ੍ਹਾਂ ਨੂੰ ਪੁਲਸ ਨੇ ਫੜ ਲਿਆ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
ਫਤਿਹਗੜ੍ਹ ਸਾਹਿਬ ਦੇ ਵਾਸੀਆਂ ਦੀ ਰਿਲਾਇੰਸ ਕੰਪਨੀ ਨੂੰ ਵੱਡੀ ਚਿਤਾਵਨੀ
NEXT STORY