ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਦਨ ਅੰਦਰ ਮਨਰੇਗਾ ਖ਼ਿਲਾਫ਼ ਪੇਸ਼ ਕੀਤੇ ਮਤੇ 'ਤੇ ਚਰਚਾ ਚੱਲ ਰਹੀ ਹੈ। ਇਸ ਮਤੇ 'ਤੇ ਬੋਲਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਮਨਰੇਗਾ ਖ਼ਿਲਾਫ਼ ਪੇਸ਼ ਹੋਏ ਮਤੇ ਦੀ ਹਮਾਇਤ ਕਰਦੇ ਹਾਂ। ਹੁਣ ਭਾਜਪਾ ਜਿਹੜਾ ਮਤਾ ਲੈ ਕੇ ਆ ਰਹੀ ਹੈ, ਇਹ ਬਿਲਕੁਲ ਗਰੀਬ ਮਜ਼ਦੂਰਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕਿਸਾਨਾਂ ਖ਼ਿਲਾਫ਼ ਕਾਲੇ ਕਾਨੂੰਨ ਲਿਆਂਦੇ ਅਤੇ ਕਿਸਾਨਾਂ ਨੇ ਲੰਬੀ ਜੱਦੋ-ਜਹਿਦ ਬਾਅਦ ਇਹ ਕਾਨੂੰਨ ਵਾਪਸ ਕਰਵਾਏ। ਹੁਣ ਭਾਜਪਾ ਫਿਰ ਕਾਲਾ ਕਾਨੂੰਨ ਲੈ ਕੇ ਆਈ ਹੈ। ਜਿਹੜੇ ਲੋਕ ਮਿਹਨਤ-ਮਜ਼ਦੂਰੀ ਕਰਦੇ ਹਨ, ਜੇਕਰ ਉਨ੍ਹਾਂ ਦਾ ਗਲਾ ਘੁੱਟਿਆ ਗਿਆ ਤਾਂ ਫਿਰ ਇਹ ਲੋਕ ਕੀ ਕਰਨਗੇ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਵੱਡੀ ਰਾਹਤ! ਪੜ੍ਹੋ ਪੰਜਾਬ ਕੈਬਨਿਟ ਵਲੋਂ ਲਏ ਗਏ ਵੱਡੇ ਫ਼ੈਸਲੇ (ਵੀਡੀਓ)
ਉਨ੍ਹਾਂ ਕਿਹਾ ਕਿ ਪਿੰਡਾਂ 'ਚ ਗਰੀਬ ਔਰਤਾਂ ਲਈ ਰੋਟੀ-ਰੋਜ਼ੀ ਦਾ ਵੱਡਾ ਮਸਲਾ ਹੈ ਅਤੇ ਜੇਕਰ ਉਸ ਤੋਂ ਰੁਜ਼ਗਾਰ ਖੋਹ ਲਿਆ ਤਾਂ ਉਹ ਆਪਣੇ ਬੱਚਿਆਂ ਨੂੰ ਕਿਵੇਂ ਪੜ੍ਹਾਏਗੀ। ਉਨ੍ਹਾਂ ਕਿਹਾ ਕਿ ਅਸੀਂ ਗਰੀਬਾਂ ਦੇ ਹੱਕ ਦੀ ਲੜਾਈ ਲੜਾਂਗੇ, ਪ੍ਰਧਾਨ ਮੰਤਰੀ ਦੇ ਬੂਹੇ ਜਾਣਾ ਪਿਆ ਜਾਵਾਂਗੇ, ਜੇਲ੍ਹਾਂ 'ਚ ਜਾਣਾ ਪਿਆ ਜਾਵਾਂਗੇ। ਧਾਲੀਵਾਲ ਨੇ ਕਿਹਾ ਕਿ ਉਹ ਇਸ ਸਰਕਾਰੀ ਮਤੇ ਦੀ ਪੁਰਜ਼ੋਰ ਹਮਾਇਤ ਕਰਦੇ ਹਨ ਅਤੇ ਮਨਰੇਗਾ ਕਾਨੂੰਨ ਦੀ ਨਿੰਦਾ ਕਰਦਾ ਹਾਂ। ਇਸ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਲੇਡੀ ਡਰੱਗ ਅਫ਼ਸਰ ਨੇ ਚਮਕਾਇਆ ਪੂਰੇ ਦੇਸ਼ ਦਾ ਨਾਂ, ਕਾਇਮ ਕੀਤੀ ਵੱਡੀ ਮਿਸਾਲ
ਧਾਲੀਵਾਲ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਜਲਦੀ ਹੀ ਭਾਜਪਾ ਮਨਰੇਗਾ ਸਕੀਮ ਨੂੰ ਖ਼ਤਮ ਕਰ ਦੇਵੇਗੀ, ਜਿਵੇਂ ਇਹ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ, ਓਂਵੇਂ ਹੀ ਗਰੀਬਾਂ ਨੂੰ ਮਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਸਰਕਾਰ ਦੀ ਨਿੰਦਾ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਗਰੀਬ ਦੇ ਮੂੰਹੋਂ ਬੁਰਕੀ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਗਰੀਬ ਕੋਲ ਰ਼ੁਜ਼ਗਾਰ ਨਹੀਂ ਹੈ, ਉਹ ਰੋਟੀ ਕਿੱਥੋਂ ਖਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਅਸੀਂ ਇਸ ਮਨਰੇਗਾ ਸਕੀਮ ਦਾ ਵਿਰੋਧ ਕਰਦੇ ਹਾਂ ਅਤੇ ਗਰੀਬ ਲੋਕਾਂ ਲਈ ਜਿੱਥੇ ਜਾਣਾ ਪਿਆ, ਜਾਵਾਂਗੇ। ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਮਜ਼ਦੂਰਾਂ ਦੀ ਲੜਾਈ ਲੜੇਗੀ ਅਤੇ ਕਿਸੇ ਵੀ ਤਰੀਕੇ ਇਸ ਸਕੀਮ ਨੂੰ ਲਾਗੂ ਨਹੀਂ ਹੋਣ ਦਿਆਂਗੇ। ਇਸ ਨੂੰ ਰੱਦ ਕਰਾਵਾਂਗੇ ਅਤੇ ਇਸ ਲਈ ਮੈਂ ਇਸ ਸਰਕਾਰੀ ਮਤੇ ਦੀ ਪੁਰਜ਼ੋਰ ਹਮਾਇਤ ਕਰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ 'ਚ ਗਰਮਾ ਗਿਆ ਮਾਹੌਲ, ਪ੍ਰਤਾਪ ਬਾਜਵਾ ਦਾ ਬਿਆਨ ਸੁਣ ਤੱਤੇ ਹੋਏ ਮੰਤਰੀ ਸੌਂਦ
NEXT STORY