ਗੁਰਦਾਸਪੁਰ : ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਸੰਨੀ ਦਿਓਲ ਨੂੰ ਬਹਿਸ ਦੀ ਦਿੱਤੀ ਚੁਣੌਤੀ ਦਾ ਪਿਤਾ ਧਰਮਿੰਦਰ ਦਿਓਲ ਨੇ ਜਵਾਬ ਦਿੱਤਾ ਹੈ। ਧਰਮਿੰਦਰ ਦਾ ਕਹਿਣਾ ਹੈ ਕਿ ਉਹ ਗੁਰਦਾਸਪੁਰ ਬਹਿਸ ਕਰਨ ਨਹੀਂ ਸਗੋਂ ਕੰਮ ਕਰਨ ਆਏ ਹਨ, ਲੋਕਾਂ ਦੇ ਦੁੱਖ ਸੁਨਣ ਅਤੇ ਉਨ੍ਹਾਂ ਨੂੰ ਦੂਰ ਕਰਨ ਆਏ ਹਨ, ਉਹ ਬਹਿਸ ਅਤੇ ਗੱਲਾਂ ਵਿਚ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ। ਧਰਮਿੰਦਰ ਨੇ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਬੱਚਿਆਂ ਵਾਂਗ ਹਨ ਅਤੇ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਵੀ ਮੇਰੇ ਚੰਗੇ ਦੋਸਤ ਸਨ। ਧਰਮਿੰਦਰ ਨੇ ਕਿਹਾ ਕਿ ਜਾਖੜ ਨੂੰ ਸਿਆਸਤ ਦਾ ਚੰਗਾ ਤਜ਼ਰਬਾ ਹੈ ਜਦਕਿ ਸੰਨੀ ਅਜੇ ਸਿਆਸਤ 'ਚ ਨਵਾਂ ਹੈ।
ਇਸ ਦੇ ਨਾਲ ਹੀ ਧਰਮਿੰਦਰ ਨੇ ਸਾਫ ਕੀਤਾ ਕਿ ਉਹ ਗੁਰਦਾਸਪੁਰ ਵਿਚ ਇਕ ਸਟਾਰ ਬਣ ਕੇ ਨਹੀਂ ਸਗੋਂ ਇਕ ਆਮ ਇਨਸਾਨ ਵਾਂਗ ਆਏ ਹਨ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਬੀਕਾਨੇਰ 'ਚ ਵਿਕਾਸ ਕਰਵਾਇਆ ਹੈ ਅਤੇ ਹੁਣ ਗੁਰਦਾਸਪੁਰ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ।
12ਵੀਂ ਦੇ ਨਤੀਜਿਆਂ ਦਾ ਐਲਾਨ, 3 ਬੱਚਿਆਂ ਨੇ ਹਾਸਲ ਕੀਤਾ ਪਹਿਲਾ ਸਥਾਨ
NEXT STORY