ਜੈਤੋ, (ਜਿੰਦਲ)-ਜੈਤੋ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਣ ਵਾਲੇ ਡੀ. ਐੱਸ. ਪੀ. ਜੈਤੋ ਬਲਜਿੰਦਰ ਸਿੰਘ ਸੰਧੂ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਅਤੇ ਜੈਤੋ ਦਾ ਨਾਂ ਸ਼ਹੀਦ ਬਲਜਿੰਦਰ ਸਿੰਘ ਸੰਧੂ ਦੇ ਨਾਂ ’ਤੇ ਰੱਖਣ ਦੀ ਮੰਗ ਕਰਦੇ ਹੋਏ ਸ਼ਿਵ ਸੈਨਾ ਪੰਜਾਬ ਵੱਲੋਂ ਦਾਣਾ ਮੰਡੀ ਵਿਖੇ ਧਰਨਾ ਲਾਇਆ ਗਿਆ। ਇਸ ਧਰਨੇ ਦੀ ਅਗਵਾਈ ਸ਼ਿਵ ਸੈਨਾ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਨਿਸ਼ਾਨ ਸਿੰਘ ਸੇਠੀ ਨੇ ਕੀਤੀ। ਇਹ ਧਰਨਾ, ਜਿਥੇ 15 ਅਗਸਤ (ਆਜ਼ਾਦੀ ਦਿਵਸ) ਮਨਾਇਆ ਜਾ ਰਿਹਾ ਸੀ, ਦੇ ਬਿਲਕੁਲ ਨਜ਼ਦੀਕ ਲਾਇਆ ਗਿਆ ਸੀ। ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਇਕ ਈਮਾਨਦਾਰ, ਬੇਦਾਗ ਸ਼ਖਸੀਅਤ ਸਨ। ਉਨ੍ਹਾਂ ਦੀ ਯਾਦ ਵਿਚ ਜੈਤੋ ਵਿਖੇ ਢੁੱਕਵੀਂ ਯਾਦਗਾਰ ਬਣਾਉਣਾ, ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਜੈਤੋ ਦਾ ਨਾਂ ਉਸ ਨੇ ਨਾਂ ’ਤੇ ਰੱਖਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਮੌਕੇ ਸ਼ਿਵ ਸੈਨਾ ਆਗੂ ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਰੂਪ ਸਿੰਘ, ਸੰਨੀ, ਅਮਰ ਸਿੰਘ, ਸੁੱਖਾ ਸਿੰਘ, ਮਲਕੀਤ ਸਿੰਘ, ਨਰੇਸ਼ ਕੁਮਾਰ, ਮਿੱਠੂ ਸਿੰਘ ਤੋਂ ਇਲਾਵਾ ਹੋਰ ਵੀ ਸ਼ਿਵ ਸੈਨਾ ਮੈਂਬਰ ਹਾਜ਼ਰ ਸਨ। ਇਸ ਉਪਰੰਤ ਤਹਿਸੀਲਦਾਰ ਜੈਤੋ ਨੂੰ ਮੰਗ-ਪੱਤਰ ਵੀ ਦਿੱਤਾ ਗਿਆ।
ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕਾਲੇ ਚੋਲੇ ਪਾ ਕੇ ਕੀਤਾ ਰੋਸ ਪ੍ਰਦਰਸ਼ਨ
NEXT STORY