ਨੌਸ਼ਹਿਰਾ ਪੰਨੂੰਆਂ, (ਹਰਜਿੰਦਰ)- ਕਸਬਾ ਨੌਸ਼ਹਿਰਾ ਪੰਨੂੰਆਂ ਦੇ ਨਾਲ ਲੱਗਦੇ ਪਿੰਡ ਭੱਠਲ ਭਾਈਕੇ ਕਾਹਲਵਾਂ, ਫੈਲੋਕੇ, ਵੜਿੰਗ, ਮੋਹਨਪੁਰਾ, ਭੱਠਲ, ਸਹਿਜਾ ਸਿੰਘ, ਦਿਲਾਵਲਪੁਰ, ਰਾਹਲ ਚਾਹਲ, ਡੇਹਰਾ ਸਾਹਿਬ ਤੇ ਲੁਹਾਰ ਪਿੰਡ ਦੀਆਂ ਪੰਚਾਇਤਾਂ ਦੇ ਮੋਹਤਬਰ ਵਿਅਕਤੀਆਂ ਵੱਲੋਂ ਜੋ ਐੱਨ. ਐੱਚ-15 ਸੜਕ ਅੰਮ੍ਰਿਤਸਰ ਤੋਂ ਬਠਿੰਡਾ ਬਣ ਰਹੀ ਹੈ, ਦਾ ਪਿੰਡ ਨੌਸ਼ਹਿਰਾ ਪੰਨੂੰਆਂ ਬਾਈਪਾਸ ਚੌਕ ਵਿਖੇ ਲਾਈਟਾਂ ਲਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ। ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਉਕਤ ਪਿੰਡਾਂ ਵਿਚ ਜਦੋਂ ਕਿਸੇ ਨੇ ਆਉਣਾ-ਜਾਣਾ ਹੁੰਦਾ ਹੈ ਤਾਂ ਉਸ ਦਾ ਮੇਨ ਵਾਇਆ ਨੌਸ਼ਹਿਰਾ ਪੰਨੂੰਆਂ ਵਿਖੇ ਹੀ ਹੁੰਦਾ ਹੈ, ਜਿਸ ਕਰ ਕੇ ਬਾਈਪਾਸ 'ਤੇ ਲਾਈਟਾਂ ਲਾਈਆਂ ਜਾਣ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ, ਜਿਸ ਨਾਲ ਇਸ ਚੌਕ ਵਿਚ ਕੋਈ ਭਿਆਨਕ ਹਾਦਸਾ ਵਾਪਰਨ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਪਰਮਜੀਤ ਸਿੰਘ ਸਰਪੰਚ ਚੌਧਰੀਵਾਲਾ, ਮਲਕੀਤ ਸਿੰਘ ਨੌਸ਼ਹਿਰਾ ਪੰਨੂੰਆਂ, ਮਨਜੀਤ ਸਿੰਘ ਲੁਹਾਰ, ਗੁਰਦੀਪ ਸਿੰਘ ਦਿਲਵਾਲਪੁਰ, ਕਰਮ ਸਿੰਘ ਫੈਲੋਕੇ, ਮਲਕੀਤ ਸਿੰਘ ਰਾਹਲ ਚਾਹਲ, ਪਾਲ ਸਿੰਘ ਜੌਹਲ ਢਾਏ ਵਾਲਾ, ਬਲਵਿੰਦਰ ਕੌਰ, ਸਵਰਨ ਸਿੰਘ, ਭੱਠਲ ਭਾਈਕੇ, ਰਜਵੰਤ ਕੌਰ, ਬਲਵੀਰ ਸਿੰਘ ਭੱਠਲ ਤੇ ਮਲਕੀਤ ਸਿੰਘ ਕਾਹਲਵਾਂ ਵੱਲੋਂ ਵੀ ਉਕਤ ਚੌਕ 'ਚ ਲਾਈਟਾਂ ਲਾਉਣ ਦੀ ਮੰਗ ਕੀਤੀ ਗਈ। ਇਸ ਸਮੇਂ ਪਹੁੰਚੇ ਪੀ. ਡਬਲਯੂ. ਡੀ. ਦੇ ਐੱਸ. ਡੀ. ਓ. ਮਹਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਤੁਹਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤਾਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।
ਗੋਲੀ ਲੱਗਣ ਨਾਲ ਛੁੱਟੀ 'ਤੇ ਆਏ ਫੌਜੀ ਦੀ ਮੌਤ
NEXT STORY