ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਗੋਲੀ ਲੱਗਣ ਨਾਲ ਛੁੱਟੀ 'ਤੇ ਆਏ ਫੌਜੀ ਦੀ ਮੌਤ ਹੋ ਗਈ। ਡੀ. ਐੱਸ. ਪੀ. ਮਹਿਲ ਕਲਾਂ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕਲਾਲ ਮਾਜਰਾ ਜੋ ਫੌਜ 'ਚ ਨੌਕਰੀ ਕਰਦਾ ਹੈ ਆਪਣੇ ਘਰ ਛੁੱਟੀ 'ਤੇ ਆਇਆ ਸੀ ਅਤੇ ਆਪਣੇ ਦੋਸਤ ਜਿਸ ਦਾ ਆਪਣੇ ਪਿਤਾ ਨਾਲ ਜ਼ਮੀਨ ਸਬੰਧੀ ਝਗੜਾ ਚੱਲਦਾ ਸੀ, ਦੇ ਨਾਲ ਗਿਆ ਸੀ। ਪਿਤਾ-ਪੁੱਤਰ ਦੀ ਲੜਾਈ 'ਚ ਗੋਲੀ ਲੱਗਣ ਨਾਲ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਬਹਿਸ ਤੋਂ ਭੱਜ ਕੇ ਕਾਂਗਰਸ ਨੇ ਕਿਸਾਨ ਤੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ : ਅਕਾਲੀ ਦਲ
NEXT STORY