ਪਠਾਨਕੋਟ- ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਪਠਾਨਕੋਟ 'ਚ ਇੱਕ ਧਾਰਮਿਕ ਪ੍ਰੋਗਰਾਮ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੰਚ ਤੋਂ ਬਾਬਾ ਰਾਮਦੇਵ ਵੱਲੋਂ ਕੀਤੀ ਗਈ ਟਿੱਪਣੀ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੰਤ ਉਨ੍ਹਾਂ ਦੇ ਵੱਡੇ ਹਨ। ਉਨ੍ਹਾਂ ਕਿਹਾ ਕਿ ਸੰਤਾਂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਅਤੇ ਸਨੇਹ ਦਿੱਤਾ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਨੂੰ ਆਪਣੇ ਸਰਪ੍ਰਸਤ ਵਜੋਂ ਦੇਖਦੇ ਹਨ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਮਾਂ ਦਾ ਕੀਤਾ ਕਤਲ, ਦੋ ਪਾਲਤੂ ਕੁੱਤਿਆਂ ਨੂੰ ਵੀ ਮਾਰੀਆਂ ਗੋਲੀਆਂ
ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਜ਼ਿਕਰ ਕੀਤਾ ਕਿ ਚਾਰ ਦਿਨ ਪਹਿਲਾਂ ਸਵਾਮੀ ਜੀ ਨੇ ਮੰਚ 'ਤੇ ਆ ਕੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ, ਪਰ ਚਾਰ ਦਿਨ ਬਾਅਦ ਉਨ੍ਹਾਂ ਨੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ੰਸਾ ਅਤੇ ਨਿੰਦਾ ਦੋਵੇਂ ਹੀ ਸਵੀਕਾਰਯੋਗ ਹਨ ਅਤੇ ਉਹ ਦੋਵਾਂ ਸਥਿਤੀਆਂ ਵਿੱਚ ਸਮਾਨ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੰਤਾਂ ਨੂੰ ਕੋਈ ਗੱਲ ਲੱਗੀ ਹੋਵੇਗੀ ਤਾਂ ਉਨ੍ਹਾਂ ਨੇ ਕਹੀ ਹੋਵੇਗੀ, ਅਤੇ ਉਨ੍ਹਾਂ ਨੂੰ ਇਹ ਸਭ ਸਹਿਜ ਰੂਪ ਵਿੱਚ ਸਵੀਕਾਰ ਹੈ । ਧੀਰੇਂਦਰ ਸ਼ਾਸਤਰੀ ਨੇ ਆਖਿਆ ਕਿ ਉਹ ਹਮੇਸ਼ਾ ਸੰਤਾਂ ਅਤੇ ਹਿੰਦੂਆਂ ਦੇ ਨਾਲ ਸਨ, ਅਤੇ ਉਨ੍ਹਾਂ ਦਾ ਮਕਸਦ ਏਕਤਾ ਬਣਾਉਣਾ ਅਤੇ ਲੋਕਾਂ ਨੂੰ ਜੋੜਨਾ ਹੈ, ਤੋੜਨਾ ਨਹੀਂ।
ਇਹ ਵੀ ਪੜ੍ਹੋ- ਜਿਸ ਥਾਂ 'ਤੇ ਹੋਇਆ ਸੀ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕਤਲ, ਮੁੜ ਉੱਥੇ ਹੋ ਗਈ ਵੱਡੀ ਵਾਰਦਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਿਆਲਾ ਨੇੜੇ ਸੜਕ ਹਾਦਸੇ 'ਚ ਮਲੋਟ ਦੇ ਨੌਜਵਾਨ ਦੀ ਮੌਤ
NEXT STORY