ਚੰਡੀਗੜ੍ਹ (ਪ੍ਰੀਕਸ਼ਿਤ)- ਰਿਸ਼ਵਤ ਮਾਮਲੇ ’ਚ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਲਈ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸ਼ਨੂ ਸ਼ਾਰਦਾ ਦਾ 4 ਦਿਨਾਂ ਦਾ ਰਿਮਾਂਡ ਸੋਮਵਾਰ ਨੂੰ ਪੂਰਾ ਹੋਣ ਤੋਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਹਾਲਾਂਕਿ ਸੀ. ਬੀ. ਆਈ. ਨੇ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ। ਮੰਗਲਵਾਰ ਨੂੰ ਭੁੱਲਰ ਦਾ ਪੰਜ ਦਿਨਾਂ ਦਾ ਰਿਮਾਂਡ ਸਮਾਂ ਪੂਰਾ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਦੇ ਵਕੀਲ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਉਸ ਨੂੰ ਤੁਰਨ ਵਿਚ ਦਿੱਕਤ ਹੋ ਰਹੀ ਹੈ, ਅਦਾਲਤ ਨੇ ਮੁਲਜ਼ਮ ਦੀ ਨਵੇਂ ਸਿਰੇ ਤੋਂ ਡਾਕਟਰੀ ਜਾਂਚ ਕਰਾਉਣ ਦਾ ਹੁਕਮ ਦਿੱਤਾ।
ਸੀ. ਬੀ. ਆਈ. ਅਦਾਲਤ ’ਚ ਹਰਚਰਨ ਭੁੱਲਰ ਤੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਦੀ ਪੇਸ਼ੀ ਦੌਰਾਨ ਜਾਂਚ ਏਜੰਸੀ ਨੇ ਇਕ ਪ੍ਰਗਤੀ ਰਿਪੋਰਟ ਪੇਸ਼ ਕੀਤੀ, ਜਿਸ ’ਚ ਕਿਹਾ ਗਿਆ ਕਿ ਪਿਛਲੇ ਰਿਮਾਂਡ ’ਚ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਈਲ ਤੇ ਦੂਜੇ ਇਲੈਕਟ੍ਰਾਨਿਕ ਡਿਵਾਇਸ ਦੀ ਜਾਂਚ ਕੀਤੀ ਗਈ ਸੀ, ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਭ੍ਰਿਸ਼ਟ ਡੀਲਿੰਗ ’ਚ ਸ਼ਾਮਲ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ
ਹਾਕੀ ਟੀਮ ’ਚ ਚੋਣ ਲਈ ਵੀ ਰਿਸ਼ਵਤ ਲੈਂਦਾ ਸੀ ਕ੍ਰਿਸ਼ਨੂ
ਪੰਜਾਬ ਦੇ ਮੁਅੱਤਲ ਡੀ.ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਰਿਸ਼ਵਤ ਕੇਸ ਵਿਚ ਗ੍ਰਿਫ਼ਤਾਰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੇ 35 ਹਜ਼ਾਰ ਰੁਪਏ ਦੀ ਸਰਕਾਰੀ ਨੌਕਰੀ ਠੁਕਰਾਈ ਅਤੇ ਅਫ਼ਸਰਾਂ ਨਾਲ ਸੈਟਿੰਗ ’ਚ ਕਰੋੜਾਂ ਦੀ ਕਮਾਈ ਕੀਤੀ। ਉਸ ਨੂੰ ਓਡਿਸ਼ਾ ’ਚ ਖੇਡ ਕੋਟੇ ’ਚ ਸਰਕਾਰੀ ਨੌਕਰੀ ਮਿਲ ਰਹੀ ਸੀ ਪਰ ਉਸ ਨੇ ਜੁਆਇਨ ਨਹੀਂ ਕੀਤਾ। ਸੀ.ਬੀ.ਆਈ. ਦੇ ਹੱਥ ਉਸ ਦਾ ਇਕ ਨਿਯੁਕਤੀ ਪੱਤਰ ਵੀ ਲੱਗਿਆ ਹੈ, ਜੋ ਕਿ ਕਰੀਬ ਤਿੰਨ ਮਹੀਨੇ ਪੁਰਾਣਾ ਹੈ। ਉਹ ਕਾਫ਼ੀ ਸਮੇਂ ਤੱਕ ਓਡਿਸ਼ਾ ਵੱਲੋਂ ਹਾਕੀ ਖੇਡਦਾ ਰਿਹਾ। ਸੀ.ਬੀ.ਆਈ. ਦੇ ਹੱਥ ਇਕ ਡਾਇਰੀ ਵੀ ਲੱਗੀ ਹੈ, ਜਿਸ ਵਿਚ ਉਸ ਨੇ ਕਈ ਅਫ਼ਸਰਾਂ ਨਾਲ ਲੈਣ-ਦੇਣ ਬਾਰੇ ਲਿਖਿਆ ਹੋਇਆ ਹੈ। ਸੀ.ਬੀ.ਆਈ. ਨੂੰ ਕ੍ਰਿਸ਼ਨੂ ਤੇ ਉਸ ਦੀ ਪਤਨੀ ਦੇ ਬੈਂਕ ਖਾਤਿਆਂ, ਐੱਫ. ਡੀ. ਆਦਿ ਵਿਚ 1.2 ਕਰੋੜ ਮਿਲੇ। ਇਹ ਪੈਸੇ ਉਸ ਨੇ ਕੁਝ ਮਹੀਨਿਆਂ ਵਿਚ ਹੀ ਕਮਾਏ ਸਨ। ਸੀ.ਬੀ.ਆਈ. ਨੂੰ ਜਾਂਚ ਵਿਚ ਇਹ ਵੀ ਪਤਾ ਲੱਗਿਆ ਹੈ ਕਿ ਉਹ ਹਾਕੀ ਟੀਮ ’ਚ ਚੋਣ ਲਈ ਵੀ ਰਿਸ਼ਵਤ ਲੈ ਰਿਹਾ ਸੀ।
ਤਰਨਤਾਰਨ ਜ਼ਿਮਨੀ ਚੋਣ : 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ
NEXT STORY