ਮੁੰਬਈ (ਏਜੰਸੀ)- ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ 2025 ਇੰਟਰਨੈਸ਼ਨਲ ਐਮੀ ਐਵਾਰਡਜ਼ ਲਈ 2 ਵੱਡੀਆਂ ਨਾਮਜ਼ਦਗੀਆਂ ਮਿਲੀਆਂ ਹਨ। ਫ਼ਿਲਮ ਨੂੰ ਬੈਸਟ ਟੀਵੀ ਮੂਵੀ/ਮਿਨੀ-ਸੀਰੀਜ਼ ਕੈਟਾਗਰੀ, ਜਦੋਂਕਿ ਦਿਲਜੀਤ ਨੂੰ ਬੈਸਟ ਐਕਟਰ ਕੈਟਾਗਰੀ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'

ਦਿਲਜੀਤ ਨੇ ਆਪਣੀ ਪ੍ਰਤੀਕਿਰਿਆ ਇੰਸਟਾਗ੍ਰਾਮ ‘ਤੇ ਸਾਂਝੀ ਕਰਦਿਆਂ ਇਹ ਸਫਲਤਾ ਪੂਰੀ ਤਰ੍ਹਾਂ ਫ਼ਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੂੰ ਸਮਰਪਿਤ ਕੀਤੀ। ਉਨ੍ਹਾਂ ਲਿਖਿਆ, “ਇਹ ਸਭ ਕੁਝ ਇਮਤਿਆਜ਼ ਅਲੀ ਸਰ ਦੀ ਵਜ੍ਹਾ ਨਾਲ ਸੰਭਵ ਹੋਇਆ ਹੈ।” ਦੂਜੇ ਪਾਸੇ, ਪਰਿਣੀਤੀ ਚੋਪੜਾ ਨੇ ਟੀਮ ਦੀ ਇਸ ਉਪਲਬਧੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, “ਵਾਹ! ਮੈਨੂੰ ਆਪਣੀ ਟੀਮ ਚਮਕੀਲਾ ‘ਤੇ ਮਾਣ ਹੈ!” 2025 ਦੇ ਅੰਤਰਰਾਸ਼ਟਰੀ ਐਮੀ ਬੈਸਟ ਅਭਿਨੇਤਾਵਾਂ ਵਿਚ ਡੈਵਿਡ ਮਿਟਚਲ (Ludwig), ਓਰੀਓਲ ਪਲਾ (Yo, Adicto), ਅਤੇ ਡੀਏਗੋ ਵਾਸਕੁਏਜ਼ (One Hundred Years of Solitude) ਸ਼ਾਮਲ ਹਨ।
ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ

ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਰਸਾਈ ਗਈ ਹੈ। ਚਮਕੀਲਾ, ਜਿਸਨੂੰ "ਐਲਵਿਸ ਆਫ਼ ਪੰਜਾਬ" ਕਿਹਾ ਜਾਂਦਾ ਸੀ, ਨੇ 1980 ਦੇ ਦਹਾਕੇ ਵਿੱਚ ਬੇਹੱਦ ਲੋਕਪ੍ਰਿਯਤਾ ਹਾਸਲ ਕੀਤੀ ਸੀ, ਪਰ 1988 ਵਿੱਚ ਸਿਰਫ਼ 27 ਸਾਲ ਦੀ ਉਮਰ ਵਿੱਚ ਉਹ ਆਪਣੀ ਪਤਨੀ ਅਮਰਜੋਤ ਕੌਰ ਨਾਲ ਗੋਲੀਬਾਰੀ ਵਿੱਚ ਮਾਰੇ ਗਏ।
ਇਹ ਵੀ ਪੜ੍ਹੋ: ਟਰੰਪ ਨੇ ਪਾਕਿਸਤਾਨੀ PM ਸ਼ਰੀਫ ਨਾਲ ਵ੍ਹਾਈਟ ਹਾਊਸ ਵਿਖੇ ਕੀਤੀ ਮੁਲਾਕਾਤ

ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ, ਜਦਕਿ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਦਾ ਰੋਲ ਅਦਾ ਕੀਤਾ। ਅਪ੍ਰੈਲ 2024 ਵਿੱਚ ਨੈਟਫ਼ਲਿਕਸ ‘ਤੇ ਰਿਲੀਜ਼ ਹੋਈ ਇਸ ਫ਼ਿਲਮ ਨੂੰ ਲਾਈਵ ਰਿਕਾਰਡ ਕੀਤੇ ਸੰਗੀਤ ਅਤੇ ਭਾਵਨਾਤਮਕ ਕਹਾਣੀ ਲਈ ਵੱਡੀ ਸ਼ਲਾਘਾ ਮਿਲੀ ਹੈ।
ਇਹ ਵੀ ਪੜ੍ਹੋ: 'ਆਪਣੇ ਹੀ ਲੋਕਾਂ ’ਤੇ ਵਰ੍ਹਾ ਰਿਹਾ ਬੰਬ, ਅਰਥਵਿਵਸਥਾ ’ਤੇ ਦੇਵੇ ਧਿਆਨ..!' UN ’ਚ ਭਾਰਤ ਨੇ ਪਾਕਿ ’ਤੇ ਕੱਸਿਆ ਤੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ, ਪ੍ਰਿੰਸੀਪਲਾਂ ਨੇ ਨਾ ਕੀਤਾ ਆਹ ਕੰਮ ਤਾਂ...
NEXT STORY