ਦੀਨਾਨਗਰ (ਦੀਪਕ) : ਦੋਰਾਂਗਲਾ ਥਾਣਾ ਅਧੀਨ ਪੈਂਦੇ ਪਿੰਡ ਵਜ਼ੀਰਪੁਰ 'ਚ ਪੁਲਸ ਵਲੋਂ ਸਰਚ ਅਭਿਆਨ ਦੌਰਾਨ ਗੰਨੇ ਖੇਤ 'ਚੋਂ ਇਕ ਲਵਾਰਿਸ ਮੋਟਸਾਈਕਲ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਚ.ਓ. ਮਨਜੀਤ ਕੌਰ ਨੇ ਦੱਸਿਆ ਕਿ ਪੁਲਸ ਟੀਮ ਨੇ ਇਲਾਕੇ 'ਚ ਗਸ਼ਤ ਦੌਰਾਨ ਵਜ਼ੀਰਪੁਰ ਦੇ ਖੇਤਾਂ ਦੀ ਸਰਚ ਕੀਤੀ ਤਾਂ ਇਕ ਗੰਨੇ ਦੇ ਖੇਤ 'ਚੋਂ ਇਕ ਸਪਲੈਂਡਰ ਮੋਟਰਸਾਈਕਲ ਦੇਖਿਆ, ਜਿਸਨੂੰ ਪੁਲਸ ਵਲੋਂ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਦੱਸ ਦੇਈਏ ਕਿ ਜਿਥੋ ਇਹ ਮੋਟਰਸਾਈਕਲ ਬਰਾਮਦ ਹੋਇਆ ਹੈ ਉਥੋਂ ਕੁਝ ਹੀ ਦੂਰੀ 'ਤੇ ਸ਼ੁੱਕਰਵਾਰ ਬੀ.ਐੱਸ.ਐੱਫ. ਵਲੋਂ 110 ਕਰੋੜ ਦੀ ਹੈਰੋਇਨ ਫੜੀ ਸੀ।
ਕਲਯੁੱਗੀ ਪਿਤਾ ਦਾ ਕਾਰਾ, ਡੇਢ ਸਾਲਾ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY