ਦੀਨਾਨਗਰ (ਦੀਪਕ ਕੁਮਾਰ) : ਦੀਨਾਨਗਰ ਦੇ ਪਿੰਡ ਬਹਿਰਾਮਪੁਰ ਵਿਚ ਪਿੰਡ ਵਾਸੀਆਂ ਵਲੋਂ ਥਾਣੇ ਦੇ ਬਾਹਰ ਪੰਜਾਬ ਪੁਲਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਪਿੰਡ ਬਹਿਰਾਮਪੁਰ ਦੇ ਲੋਕਾਂ ਵਲੋਂ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਛੇੜ ਦਿੱਤੀ ਗਈ ਹੈ, ਜਿਸ ਤਹਿਤ ਪਿੰਡ ਵਾਸੀਆਂ ਵਲੋਂ ਇਕ ਐਂਟੀ ਡਰੱਗ ਗਰੁੱਪ ਵੀ ਗਠਿਤ ਕੀਤਾ ਗਿਆ ਹੈ। ਇਸ ਐਂਟੀ ਡਰੱਗ ਟੀਮ ਵਲੋਂ ਪਿੰਡ 'ਚੋਂ ਚਿੱਟਾ ਖਰੀਦਣ ਆਏ ਦੋ ਨੌਜਵਾਨਾਂ ਸਮੇਤ ਪਿੰਡ ਦੇ ਹੀ ਨਸ਼ਾ ਵੇਚਣ ਵਾਲੇ ਵਿਅਕਤੀ ਸੁਰਿੰਦਰ ਕੁਮਾਰ ਮੱਲਾ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਕੀਤਾ ਗਿਆ ਸੀ ਪਰ ਪੁਲਸ ਨੇ ਇਹ ਕਹਿੰਦੇ ਹੋਏ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਕਤ ਵਿਅਕਤੀਆਂ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਹੈ। ਹਾਲਾਂਕਿ ਚਿੱਟਾ ਲੈਣ ਆਏ ਨੌਜਵਾਨਾਂ ਨੇ ਮੰਨਿਆ ਕਿ ਉਹ ਸੁਰਿੰਦਰ ਕੁਮਾਰ ਮੱਲਾ ਕੋਲੋਂ ਪਹਿਲਾਂ ਵੀ ਨਸ਼ਾ ਖਰੀਦਦੇ ਹਨ ਤੇ ਹੁਣ ਫਿਰ ਉਸ ਕੋਲੋਂ ਨਸ਼ਾ ਲੈਣ ਹੀ ਆਏ ਸਨ।

ਨਸ਼ਾ ਤਸਕਰ 'ਤੇ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਐਂਟੀ ਡਰੱਗ ਗੁਰੱਪ ਵਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਡੀ.ਐੱਸ.ਪੀ. ਮਹੇਸ਼ ਸੈਣੀ ਨੇ ਕਿਹਾ ਕਿ ਫਿਲਹਾਲ ਸੁਰਿੰਦਰ ਮੱਲਾ ਕੋਲੋਂ ਚਿੱਟਾ ਬਰਾਮਦ ਨਹੀਂ ਹੋਇਆ ਹੈ ਪਰ ਪਿੰਡ ਵਾਸੀਆਂ ਦੀ ਸ਼ਿਕਾਇਤ ਨੂੰ ਧਿਆਨ ਵਿਚ ਰਖਦਿਆਂ ਪੁਲਸ ਵਲੋਂ ਉਸ 'ਤੇ ਨਜ਼ਰ ਜ਼ਰੂਰ ਰੱਖੀ ਜਾਵੇਗੀ ਤਾਂ ਜੋ ਉਸ ਨੂੰ ਰੰਗੇ ਹੱਥੀ ਕਾਬੂ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਮੱਲਾਂ ਦੀ ਪਤਨੀ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਣਦੀ ਕਾਰਵਾਈ ਵੀ ਕੀਤੀ ਗਈ ਸੀ।
ਬਟਾਲਾ 'ਚ ਕਿੰਨੀਆਂ ਪਟਾਕਿਆਂ ਦੀਆਂ ਫੈਕਟਰੀਆਂ, ਮੰਗਵਾ ਰਹੇ ਹਾਂ ਰਿਕਾਰਡ : IG
NEXT STORY