ਰੂਪਨਗਰ, (ਵਿਜੇ)- ਕਲਗੀਧਰ ਕੰਨਿਆ ਪਾਠਸ਼ਾਲਾ ਰੋਡ 'ਤੇ ਗੰਦਾ ਨਾਲਾ ਬਲਾਕ ਹੋਣ ਕਾਰਨ ਓਵਰਫਲੋਅ ਹੋਣ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਲਗੀਧਰ ਕੰਨਿਆ ਪਾਠਸ਼ਾਲਾ ਰੋਡ 'ਤੇ ਨਹਿਰੂ ਯੁਵਾ ਕੇਂਦਰ ਦੇ ਦਫਤਰ ਦੇ ਨੇੜੇ ਗੰਦਾ ਨਾਲਾ ਪਿਛਲੇ ਇਕ ਮਹੀਨੇ ਦੇ ਕਰੀਬ ਕੂੜੇ ਨਾਲ ਭਰ ਜਾਣ ਦੇ ਕਾਰਨ ਬੰਦ ਹੋ ਗਿਆ ਹੈ, ਜਿਸ ਕਾਰਨ ਇਥੇ ਗੰਦਾ ਪਾਣੀ ਸੜਕ 'ਤੇ ਆਉਣ ਅਤੇ ਬਦਬੂ ਦੇ ਕਾਰਨ ਰਾਹਗੀਰਾਂ ਤੇ ਨਾਲ ਲੱਗਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਉਕਤ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ।
ਸਰਹਿੰਦ ਨਹਿਰ ਕੰਢੇ ਉੱਗੀ ਘਾਹ ਬੂਟੀ; ਜ਼ਹਿਰੀਲੇ ਜੀਵਾਂ ਦਾ ਡਰ
NEXT STORY