ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ 'ਚ ਵੀਰਵਾਰ ਨੂੰ ਉਸ ਵੇਲੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਪੁਲਸ 'ਚ ਤਾਇਨਾਤ ਪਤੀ-ਪਤਨੀ ਵਿਚਕਾਰ ਚੱਲ ਰਹੇ ਪਰਿਵਾਰਕ ਵਿਵਾਦ ਨੇ ਥਾਣੇ ਅੰਦਰ ਹੀ ਹੰਗਾਮੇ ਦਾ ਰੂਪ ਧਾਰ ਲਿਆ। ਹਾਲਾਤ ਇੰਨੇ ਤਣਾਅਪੂਰਨ ਬਣ ਗਏ ਕਿ ਵੱਖ-ਵੱਖ ਥਾਣਿਆਂ ਤੋਂ ਵਾਧੂ ਪੁਲਸ ਫੋਰਸ ਅਤੇ ਥਾਣਾ ਮੁਖੀਆਂ ਨੂੰ ਮੌਕੇ ’ਤੇ ਬੁਲਾਉਣਾ ਪਿਆ।
ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ

ਜਾਣਕਾਰੀ ਮੁਤਾਬਕ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਇਕ ਨਾਬਾਲਗ ਨੌਜਵਾਨ ਨੂੰ ਲੈ ਕੇ ਥਾਣੇ 'ਚ ਦੋਵਾਂ ਧਿਰਾਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ। ਦੋਸ਼ ਹੈ ਕਿ ਨਾਬਾਲਗ ਦੀ ਉਸ ਦੀ ਮਾਂ ਵੱਲੋਂ ਕੁੱਟਮਾਰ ਥਾਣੇ ਅੰਦਰ ਕੀਤੀ ਗਈ, ਜਿਸ ਦੀ ਜਾਣਕਾਰੀ ਮਿਲਣ ’ਤੇ ਉਸ ਦਾ ਚਚੇਰਾ ਪਿਤਾ ਜੋ ਪੰਜਾਬ ਪੁਲਸ ਦੇ ਕਈ ਥਾਣਿਆਂ ਵਿੱਚ ਥਾਣਾ ਮੁਖੀ ਰਹਿ ਚੁੱਕਾ ਹੈ, ਨੌਜਵਾਨ ਨੂੰ ਛੁਡਵਾਉਣ ਲਈ ਥਾਣੇ ਪਹੁੰਚ ਗਿਆ।

ਮੌਕੇ 'ਤੇ ਜਾਣਕਾਰੀ ਮੁਤਾਬਕ ਜਦੋਂ ਉਹ ਨਾਬਾਲਗ ਨੂੰ ਆਪਣੇ ਨਾਲ ਥਾਣੇ ਤੋਂ ਬਾਹਰ ਲਿਜਾਣ ਲੱਗਾ ਤਾਂ ਮਹਿਲਾ ਕਾਂਸਟੇਬਲ ਮਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਇਹ ਮੇਰਾ ਪੁੱਤਰ ਹੈ, ਤੇਰਾ ਨਹੀਂ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜੋ ਵੇਖਦੇ ਹੀ ਵੇਖਦੇ ਹੱਥੋਪਾਈ ਵਿੱਚ ਤਬਦੀਲ ਹੋ ਗਈ। ਥਾਣੇ ਦੇ ਅੰਦਰ ਹੀ ਦੋਵੇਂ ਧਿਰਾਂ ਇਕ-ਦੂਜੇ ਨਾਲ ਉਲਝ ਪਈਆਂ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਇਸ ਘਟਨਾ ਦੌਰਾਨ ਥਾਣੇ ਦੇ ਮੁਖੀ ਦੀ ਗੈਰਹਾਜ਼ਰੀ ਕਾਰਨ ਸਥਿਤੀ ਹੋਰ ਵਿਗੜ ਗਈ। ਹਾਲਾਤ ਨੂੰ ਕਾਬੂ ਕਰਨ ਲਈ ਹੁਸ਼ਿਆਰਪੁਰ ਦੇ ਕਈ ਥਾਣਿਆਂ ਤੋਂ ਪੁਲਸ ਫੋਰਸ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸਥਿਤੀ ਨੂੰ ਸੰਭਾਲਿਆ ਗਿਆ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜ ਲਿਆ ਜਦੋਂ ਬੇਗਮਪੁਰਾ ਟਾਈਗਰ ਫੋਰਸ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਥਾਣੇ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਥਾਣੇ ਦਾ ਘਿਰਾਓ ਕਰਦਿਆਂ ਸੜਕ ’ਤੇ ਚੱਕਾ ਜਾਮ ਕਰ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮਹਿਲਾ ਕਾਂਸਟੇਬਲ ਵੱਲੋਂ ਉਨ੍ਹਾਂ ਦੇ ਇਕ ਸਾਥੀ ਜੋਕਿ ਪੁਲਸ ਮੁਲਾਜ਼ਮ ਹੈ ਉਸ ਨੂੰ ਜਾਤੀ-ਸੂਚਕ ਸ਼ਬਦ ਕਹੇ ਗਏ ਹਨ। ਜਿਸ ਦੀ ਉਨ੍ਹਾਂ ਕੋਲ ਰਿਕਾਡਿੰਗ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਉੱਧਰ ਮੌਕੇ ’ਤੇ ਪਹੁੰਚੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਇਸ ਘਟਨਾ ਨੇ ਪੁਲਸ ਮਹਿਕਮੇ ਅਤੇ ਸ਼ਹਿਰ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਇਸ ਮੌਕੇ ਜਦੋਂ ਮੌਕੇ 'ਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾ ਕੇ ਧਰਨੇ ਨੂੰ ਚੁਕਵਾ ਕੇ ਮਾਹੌਲ ਸ਼ਾਂਤ ਕਰਵਾਇਆ ਗਿਆ।


ਇਹ ਵੀ ਪੜ੍ਹੋ: ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ ਇਕੱਠਿਆਂ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ 'ਚ SIR ਦੀਆਂ ਤਿਆਰੀਆਂ ਤੇਜ਼, DC ਨੇ ਨੋਡਲ ਤੇ ਸਹਾਇਕ ਨੋਡਲ ਅਫ਼ਸਰਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
NEXT STORY