ਉੱਨਾਵ (ਉ. ਪ੍ਰ.), (ਏਜੰਸੀ)-ਉੱਨਾਵ ਜ਼ਿਲੇ ’ਚ ਮੋਬਾਈਲ ਫੋਨ ਚੋਰੀ ਦੇ ਦੋਸ਼ ’ਚ ਇਕ ਨੌਜਵਾਨ ਦਾ ਕਥਿਤ ਤੌਰ ’ਤੇ ਸਿਰ ਮੁੰਨਣ ਤੋਂ ਬਾਅਦ ਉਸ ਦੇ ਗਲ ’ਚ ਜੁੱਤੀਆਂ ਦਾ ਹਾਰ ਕੇ ਪਿੰਡ ’ਚ ਘੁਮਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਪਿਓ-ਪੁੱਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਆਸੀਵਨ ਥਾਣਾ ਖੇਤਰ ਦੇ ਪਾਠਕਪੁਰ ਪਿੰਡ ’ਚ ਰਾਜੂ ਅਤੇ ਉਸ ਦੇ ਪੁੱਤਰ ਰਾਜ ਨੇ 30 ਜੁਲਾਈ ਨੂੰ ਸੋਨੂ (30) ’ਤੇ ਮੋਬਾਈਲ ਫੋਨ ਚੋਰੀ ਦਾ ਦੋਸ਼ ਲਾਉਂਦੇ ਹੋਏ ਆਪਣੇ ਸਾਥੀ ਅਨਿਲ ਦੀ ਮਦਦ ਨਾਲ ਉਸ ਦੇ ਹੱਥ ਬੰਨ੍ਹ ਕੇ ਉਸ ਦਾ ਸਿਰ ਮੁੰਨਿਆ ਅਤੇ ਅੱਧੀ ਮੁੱਛ ਕੱਟਣ ਦੇ ਨਾਲ-ਨਾਲ ਉਸ ਦੇ ਗਲ ’ਚ ਜੁੱਤੀਆਂ ਦਾ ਹਾਰ ਕੇ ਉਸ ਨੂੰ ਪਿੰਡ ’ਚ ਘੁਮਾਇਆ। ਉਨ੍ਹਾਂ ਦੱਸਿਆ ਕਿ ਘਟਨਾ ਦਾ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦਾ ਨੋਟਿਸ ਲਿਆ। ਬਾਂਗਰਮਊ ਦੇ ਪੁਲਸ ਸਰਕਲ ਅਫਸਰ ਹਰਸ਼ ਮੋਦੀ ਨੇ ਦੱਸਿਆ ਕਿ ਇਸ ਵੀਡੀਓ ਦਾ ਨੋਟਿਸ ਲੈਂਦੇ ਹੋਏ ਤੱਥਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਕੇ ਰਾਜੂ, ਉਸ ਦੇ ਪੁੱਤਰ ਰਾਜ ਅਤੇ ਸਹਿਯੋਗੀ ਅਨਿਲ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਅਤੇ ਘਟਨਾ ਨਾਲ ਜੁੜੇ ਹੋਰਨਾਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਂਚੀ 'ਚ ਵਿਦਿਆਰਥੀਆਂ 'ਤੇ ਮੁੜ ਲਾਠੀਚਾਰਜ ! ਵਿਧਾਨ ਸਭਾ ਦੇ ਗੇਟ ਤੋਂ ਹਟਾ ਰਹੀ ਪੁਲਸ
NEXT STORY