ਜਲੰਧਰ(ਸੁਧੀਰ)— ਇਥੋਂ ਦੇ ਪੀ. ਪੀ. ਆਰ ਮਾਲ ਦੇ ਬਾਹਰ 2 ਧਿਰਾਂ 'ਚ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਝਗੜੇ ਦੌਰਾਨ ਫਾਇਰਿੰਗ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਪੀ. ਪੀ. ਆਰ. ਮਾਲ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਰਿਹਾ ਸੀ ਕਿ ਇਸੇ ਦੌਰਾਨ ਆਈ-20 ਕਾਰ ਸਵਾਰ ਵਿਅਕਤੀ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਗੋਲੀ ਨੇੜੇ ਖੜੀ ਕਾਰ 'ਚ ਲੱਗ ਗਈ। ਗਨੀਮਤ ਇਹ ਰਹੀ ਕਿ ਕਾਰ ਸਵਾਰ ਵਾਲ-ਵਾਲ ਬੱਚ ਗਏ। ਉਥੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਦਾ ਨੰਬਰ ਨੋਟ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਦਲ ਨੂੰ ਨਾਭਾ ਹਲਕੇ 'ਚ ਲੱਗਾ ਤਗੜਾ ਝਟਕਾ, ਵਪਾਰ ਵਿੰਗ ਦੇ ਮੈਂਬਰਾਂ ਨੇ ਫੜਿਆ ਕਾਂਗਰਸ ਦਾ ਪੱਲਾ
NEXT STORY