ਤਰਨਤਾਰਨ, (ਰਮਨ)- ਅੱਜ 12ਵੀਂ ਕਲਾਸ ਦੇ ਐਗਰੀਕਲਚਰ ਦੇ ਪੇਪਰ ਦੌਰਾਨ ਜ਼ਿਲਾ ਸਿੱਖਿਆ ਅਫਸਰ ਨਿਰਮਲ ਸਿੰਘ ਜੈਤੋ ਸਰਜਾ ਨੇ ਵਿਸ਼ੇਸ਼ ਟੀਮ ਬਣਾ ਕੇ ਕਰੀਬ ਇਕ ਦਰਜਨ ਸੈਂਟਰਾਂ 'ਚ ਅਚਨਚੇਤ ਚੈਕਿੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿੱਖਿਆ ਅਫਸਰ ਨਿਰਮਲ ਸਿੰਘ ਜੈਤੋ ਸਰਜਾ ਨੇ ਦੱਸਿਆ ਕਿ ਅੱਜ ਪੇਪਰ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਨਕਲ ਤੋਂ ਮੁਕੰਮਲ ਹੋ ਗਿਆ, ਜਿਸ 'ਚ ਬੱਚਿਆਂ ਨੂੰ ਕੋਈ ਮੁਸ਼ਕਿਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ ਦੇ 12ਵੀਂ ਕਲਾਸ ਦੇ ਕੁੱਲ 103 ਸੈਂਟਰਾਂ 'ਚ 21,834 ਬੱਚਿਆਂ ਨੇ ਪੇਪਰ ਦੇਣੇ ਹਨ, ਜਿਨ੍ਹਾਂ 'ਚੋਂ ਅੱਜ ਤੱਕ ਕੁੱਲ 790 ਬੱਚੇ ਪੇਪਰਾਂ 'ਚੋਂ ਗੈਰ-ਹਾਜ਼ਰ ਰਹੇ ਹਨ।
ਬਿੱਲ ਨਾ ਭਰਨ ਕਾਰਨ ਵਾਟਰ ਵਰਕਸ ਦਾ ਬਿਜਲੀ ਕੁਨੈਸ਼ਨ ਕੱਟਿਆ
NEXT STORY