ਜਲੰਧਰ— ਦੋ ਦਿਨ ਪਹਿਲਾਂ ਹੋਈਆਂ ਨਗਰ-ਨਿਗਮ ਚੋਣਾਂ ਜਿੱਤਣ ਤੋਂ ਬਾਅਦ ਜਨਤਾ ਦਾ ਧੰਨਵਾਦ ਕਰਨ ਲਈ ਨਿਕਲੇ ਕੌਂਸਲਰ ਨੂੰ ਕੁੱਤੇ ਵੱਲੋਂ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਵਾਰਡ ਨੰਬਰ 26 ਤੋਂ ਨਵੇਂ ਚੁਣੇ ਗਏ ਕੌਂਸਲਰ ਰੋਹਨ ਸਹਿਗਲ ਨੂੰ ਇਕ ਲਾਵਾਰਿਸ ਕੁੱਤੇ ਨੇ ਵੱਢ ਲਿਆ। 17 ਦਸੰਬਰ ਨੂੰ ਹੋਈਆਂ ਨਗਰ-ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰੋਹਨ ਆਪਣੇ ਖੇਤਰ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਨਿਕਲੇ ਸਨ ਕਿ ਇਸੇ ਦੌਰਾਨ ਘਰ ਦੇ ਨੇੜੇ ਤੋਂ ਹੀ ਕੁਝ ਲਾਵਾਰਿਸ ਕੁੱਤੇ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਲਾਵਾਰਿਸ ਕੁੱਤੇ ਨੇ ਉਨ੍ਹਾਂ ਨੂੰ ਵੱਢ ਲਿਆ। ਉਹ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭੱਜਣ ਲੱਗੇ ਅਤੇ ਮੌਕੇ 'ਤੇ ਪਹੁੰਚੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਫਿਲਹਾਲ ਕਿਸੇ ਨਿੱਜੀ ਹਸਪਤਾਲ ਤੋਂ ਟੀਕੇ ਲਗਵਾਉਣ ਤੋਂ ਬਾਅਦ ਰੋਹਨ ਘਰ 'ਚ ਆਰਾਮ ਕਰ ਰਹੇ ਹਨ। ਜਦੋਂ ਲੋਕ ਉਨ੍ਹਾਂ ਦੇ ਘਰ ਵਧਾਈ ਦੇਣ ਪਹੁੰਚੇ ਤਾਂ ਪਤਾ ਲੱਗਾ ਕਿ ਰੋਹਨ ਕੁੱਤੇ ਦੇ ਵੱਢਣ ਤੋਂ ਬਾਅਦ ਘਰ 'ਚ ਹਨ।
ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਲਾਵਾਰਿਸ ਕੁੱਤਿਆਂ ਦੀ ਵੱਧਦੀ ਆਬਾਦੀ ਦੇ ਕੰਟਰੋਲ ਨੂੰ ਲੈ ਕੇ ਸਿਰਫ ਸਿਆਸਤ ਹੁੰਦੀ ਰਹੀ ਹੈ ਪਰ ਹੋਇਆ ਕੁਝ ਵੀ ਨਹੀਂ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਘਟਨਾ ਦੇ ਨਾਲ ਨਗਰ ਨਿਗਮ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁੱਟਕਾਰਾ ਮਿਲੇਗਾ ਜਾਂ ਨਹੀਂ।
ਮਰ ਚੁੱਕੀ ਵਿਆਹੁਤਾ ਨੂੰ ਜ਼ਿੰਦਾ ਦੇਖ ਹੈਰਾਨ ਰਹਿ ਗਿਆ ਪੂਰਾ ਟੱਬਰ, ਪੇਚੀਦਾ ਹੈ ਪੂਰਾ ਮਾਮਲਾ
NEXT STORY